ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ “ਖਟਕੜ ਕਲਾਂ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ” ਸਬੰਧੀ ਬ੍ਰੋਸ਼ਰ ਅਤੇ ਪੋਟਰੇਟ ਕੀਤਾ ਜਾਰੀ 

  • ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਲਗਾਇਆ ਪੌਦਾ  

ਨਵਾਂਸ਼ਹਿਰ, 2 ਜੁਲਾਈ 2024 : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐਸ. ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਜਾਇਬ ਘਰ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਤਿਆਰ ਕੀਤੇ ਗਏ ਬਰੋਸ਼ਰ ਅਤੇ ਪੋਰਟਰੇਟ ਨੂੰ ਰਲੀਜ ਕੀਤਾ। ਉਨ੍ਹਾਂ ਕਿਹਾ ਕਿ ਇਹ ਬ੍ਰੋਸ਼ਰ ਅਤੇ ਪੋਰਟਰੇਟ  ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ ਅਤੇ ਅਜਾਇਬ ਘਰ ਦੇ ਬਾਹਰ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ‘ਤੇ ਉਨ੍ਹਾਂ ਨਾਲ ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਸਹਾਇਕ ਕਮਿਸ਼ਨਰ ਜਨਰਲ ਗੁਰਲੀਨ ਕੌਰ, ਗੁੱਡ ਗਵਰਨਸ ਫੈਲੋ ਅਸ਼ਮੀਤਾ ਪਰਮਾਰ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬ੍ਰੋਸ਼ਰ ਅਤੇ ਪੋਰਟਰੇਟ ਨੂੰ ਜਾਰੀ ਕਰਨ ਉਪਰੰਤ ਕਿਹਾ ਕਿ ਉੱਘੇ ਲੇਖਕ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਐਡਵੋਕੇਟ ਦੁਆਰਾ ਸੰਕਲਿਤ ਚਿੱਤਰਕਾਰੀ ਬਰੋਸ਼ਰ ਅਜਾਇਬ ਘਰ ਦੀ ਇਤਿਹਾਸਕ ਅਤੇ ਦੇਸ਼ ਭਗਤੀ ਦੀ ਝਲਕ ਨੂੰ ਉਜਾਗਰ ਕਰਦਾ ਹੈ ਅਤੇ ਅਜਾਇਬ ਘਰ ਬਾਰੇ ਆਮ ਜਾਣਕਾਰੀ ਦੇ ਨਾਲ ਨਾਲ  ਪੰਜਾਬ ਦੇ ਨਾਗਰਿਕਾਂ ਨੂੰ ਅਜਾਇਬ ਘਰ ਦੇਖਣ ਅਤੇ ਸਿੱਖਿਆ ਲੈਣ ਲਈ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਅਜਾਇਬ ਘਰ ਯਾਦਗਾਰਾਂ ਵਜੋਂ ਚਿੰਨ੍ਹਿਤ ਕੀਤੇ ਜਾਂਦੇ ਹਨ ਜੋ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਾਨੂੰ ਇਤਿਹਾਸਕ ਤੱਥਾਂ, ਸੱਭਿਆਚਾਰਕ ਅਤੇ ਸਮਾਜਿਕ ਘਟਨਾਵਾਂ ਬਾਰੇ ਚਾਨਣਾ ਪਾਉਂਦੇ ਹਨ ਜੋ ਤੁਹਾਨੂੰ ਸ਼ਾਨਦਾਰ ਵਿਰਸੇ ਦੇ ਅਨੋਖੇ ਸੁਹਜ ਵੱਲ ਵਾਪਸ ਲੈ ਜਾਂਦੇ ਹਨ। ਅਜਾਇਬ ਘਰ ਸਮਾਜ ਦੇ ਅੰਦਰ ਅਮੀਰ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਾਡੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਸਾਡੀ ਮਦਦ ਕਰਦੇ ਹਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਖਟਕੜ ਕਲਾਂ ਦੇ ਅਜਾਇਬ ਘਰ ਦੀ ਮਹੱਤਤਾ ਨੂੰ ਦਰਸਾਉਂਦੀ ਚਿੱਤਰ ਕਲਾ ਦੇ ਕੰਮ ਨੂੰ ਸੰਕਲਿਤ ਕਰਨ ਲਈ ਉੱਘੇ ਲੇਖਕ, ਵਿਰਾਸਤੀ ਪ੍ਰਮੋਟਰ ਅਤੇ ਸਾਬਕਾ ਵਧੀਕ ਐਡਵੋਕੇਟ ਜਨਰਲ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਹ ਜਾਣਕਾਰੀ ਭਰਪੂਰ ਤਸਵੀਰਾਂ ਵਾਲੇ ਬਰੋਸ਼ਰ ਵਜੋਂ ਖਟਕੜ ਕਲਾਂ, ਐਸ.ਬੀ. ਐਸ. ਨਗਰ ਵਿੱਚ ਸ਼ਾਨਦਾਰ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਉਜਾਗਰ ਕਰਦਾ ਹੈ। ਲੇਖਕ ਹਰਪ੍ਰੀਤ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ.ਬੀ.ਐਸ.ਨਗਰ ਵੱਲੋਂ ਸ਼ੁਰੂ ਕੀਤੇ ਗਏ ਚਿੱਤਰਕਾਰੀ ਕਿਤਾਬਚੇ ਰਾਹੀਂ ਸਮਾਜ ਅੰਦਰ ਇਹ ਸੰਦੇਸ਼ ਫੈਲਾਏਗਾ ਕਿ ਇਤਿਹਾਸ ਤਾਂ ਹੀ ਜ਼ਿੰਦਾ ਰੱਖਿਆ ਜਾ ਸਕਦਾ ਹੈ ਜੇਕਰ ਅਸੀਂ ਅਜਿਹੀਆਂ ਇਤਿਹਾਸਕ ਸਮਾਰਕਾਂ ਨੂੰ ਸੰਭਾਲ ਕੇ ਰੱਖਾਂਗੇ, ਜੋ ਇੱਕ ਪੀੜ੍ਹੀ ਨੂੰ ਦੂਜੀ ਪੀੜ੍ਹੀ ਨਾਲ ਜੋੜਨਗੀਆਂ। ਸ਼ਹੀਦ ਭਗਤ ਸਿੰਘ ਅਜਾਇਬ ਘਰ ਖਟਕੜ ਕਲਾਂ ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਮਿਊਜ਼ੀਅਮ ਨੂੰ ਦੇਖਣ ਲਈ ਪ੍ਰੇਰਿਤ ਕਰੇਗਾ ਤਾਂ ਜੋ ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ ਦੇ ਮਨਾਂ ਵਿੱਚ ਵਸੇ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਇਤਿਹਾਸਕ ਦੌਰ ਦੀ ਯਾਦ ਦਿਵਾਉਂਦਾ ਰਹੇ। ਉਨ੍ਹਾਂ ਨੂੰ ਸਾਡੀ ਮਾਤ ਭੂਮੀ ਲਈ ਇਸ ਮਹਾਨ ਸ਼ਹੀਦ ਦੀ ਮਹਾਨ ਕੁਰਬਾਨੀ ਦੇ ਪਿੱਛੇ ਦਾ ਇਤਿਹਾਸ ਦੱਸੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇਸ ਸਮਾਗਮ ਦੌਰਾਨ ਹਾਜ਼ਰ ਮਹਿਮਾਨਾਂ ਨੂੰ ਤਸਵੀਰ ਵਾਲਾ ਬਰੋਸ਼ਰ ਵੰਡਿਆ ਅਤੇ ਦਰਸ਼ਕਾਂ ਲਈ ਅਜਾਇਬ ਘਰ ਵਿੱਚ ਵੀ ਰੱਖਿਆ।