ਜਲੰਧਰ, 08 ਮਈ : ‘ਆਪ’ ਉਮੀਦਵਾਰ ਲਈ ਜਲੰਧਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਾਬਕਾ ਸੀਐੱਮ ਚੰਨੀ ਨੂੰ ਲੰਬੇ ਹੱਥੀ ਲਿਆ। ਉਨਾਂ ਨੇ ਕਿਹਾ ਕਿ ਚੰਨੀ ਨੇ ਹਾਰ ਦੇ ਡਰੋਂ ਆਪ ਤੇ ਬੂਥ ਕੈਪਚਰਿੰਗ ਦਾ ਇਲਜਾਮ ਲਗਾਇਆ ਹੈ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਵਰਗੇ ਘਟੀਆ ਕੰਮ ਨਹੀਂ ਕਰਦੇ। ਅਰੋੜਾ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਹੈ ਕਿ ਉਹ ਜਲੰਧਰ ਜ਼ਿਮਨੀ ਚੋਣ ਹਾਰ ਜਾਵੇਗੀ, ਜਿਸ ਕਾਰਨ ਉਹ ਆਪ ਤੇ ਬੂਥ ਕੈਪਚਰਿੰਗ ਵਰਗੇ ਘਟੀਆ ਇਲਜ਼ਾਮ ਲਗਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕੈਂਪੇਨਿੰਗ ਨਹੀਂ ਕੀਤੀ ਤੇ ਜਿਹੜੇ ਪ੍ਰਦੇਸ਼ ਦੇ ਆਗੂ ਚੋਣ ਪ੍ਰਚਾਰ ਕਰ ਰਹੇ ਨੇ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਜਲੰਧਰ ਵਿੱਚ ਹਾਰ ਹੋਵੇਗੀ, ਜਿਸ ਕਾਰਨ ਉਹ ਬੇਤੁੱਕੇ ਬਿਆਨ ਦੇ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਬਹੁਤ ਕੰਮ ਕੀਤੇ ਹਨ ਤੇ ਉਹ ਉਨ੍ਹਾਂ ਕੰਮਾਂ ਦੇ ਆਧਾਰ ਤੇ ਹੀ ਜਲੰਧਰ ਦੇ ਲੋਕਾਂ ਤੋਂ ਵੋਟ ਮੰਗ ਰਹੇ ਨੇ। ਮੁਸੇਵਾਲਾ ਦੇ ਪਿਤਾ ਵੱਲੋਂ ਜਲੰਧਰ ਕੀਤੇ ਜਾ ਰਹੇ ‘ਆਪ’ ਦੇ ਵਿਰੋਧ ਕੀਤੇ ਜਾ ਰਹੇ ਪ੍ਰਚਾਰ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੂਸੇਵਾਲਾ ਦੇ ਸਾਰੇ ਕਾਤਿਲ ਸਲਾਖਾਂ ਦੇ ਪਿੱਛੇ ਹਨ ਤੇ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਵੀ ਜਲਦੀ ਕਾਬੂ ਕਰ ਲਏ ਜਾਣਗੇ। ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਜਲੰਧਰ ਵਿਖੇ ਬੀਤੇ ਦਿਨ ਚੋਣ ਪ੍ਰਚਾਰ ਕਰਦੇ ਹੋਏ ਆਪ ਤੇ ਬੂਥ ਕੈਪਚਰਿੰਗ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵੀ ਆਪ ਵਰਕਰਾਂ ਵਾਗੂੰ ਕੰਮ ਕਰ ਰਹੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਡਰ ਹੈ ਕਿ ਆਪ ਵਾਲੇ ਕਿਤੇ ਬੂਥ ਕੈਪਚਰਿੰਗ ਨਾ ਕਰ ਲੈਣ। ਪਰ ਸੋਮਵਾਰ ਨੂੰ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਕੈਬਨਿਟ ਮੰਤਰੀ ਨੇ ਸਾਬਕਾ ਸੀਐੱਮ ਦੇ ਇਸ ਬਿਆਨ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਕੰਮ ਕਰਦੀ ਹੈ ਬੂਥ ਕੈਪਚਰਿੰਗ ਨਹੀਂ।