ਬੀਜੇਪੀ ਨੂੰ ਇਕ ਹੋਣ ਝਟਕਾ, ਵਿਰੇਸ਼ ਮਿੰਟੂ ਵੀ ਬਣੇ ਆਪ ਦੇ ਸਿਪਾਹੀ 

ਜਲੰਧਰ 03 ਜੁਲਾਈ 2024 : ਜਲੰਧਰ ਪੱਛਮੀ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਸੀਐਮ ਮਾਨ ਨੇ ਹਲਕੇ ਵਿਚ ਵੱਡੀ ਮੁਹਿੰਮ ਛੇੜ ਦਿੱਤੀ ਹੈ। ਹਲਕੇ ‘ਚ ਆਪ ਦਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ। ਭਗਵੰਤ ਮਾਨ ਦੀ ਅਗਵਾਈ ‘ਚ ਵਿਰੋਧੀ ਸਿਆਸੀ ਪਾਰਟੀਆਂ ਨੇ ਕਈ ਚੋਟੀ ਦੇ ਆਗੂ ਆਪ ‘ਚ ਸ਼ਾਮਿਲ ਹੋ ਚੁੱਕੇ ਹਨ। ਭਾਜਪਾ ਦੇ ਆਗੂ ਵਿਰੇਸ਼ ਮਿੰਟੂ ਮੁੱਖ ਮੰਤਰੀ ਦੀ ਅਗਵਾਈ ‘ਚ ਆਪ ‘ਚ ਸ਼ਾਮਿਲ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਹੈ। ਵਿਰੇਸ਼ ਮਿੰਟੂ ਦੀ ਪਾਰਟੀ ‘ਚ ਸ਼ਮੂਲੀਅਤ ਦੀ ਪੋਸਟ ਸੀਐੱਮ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਹੈ।