ਨਵਾਂਸ਼ਹਿਰ, 27 ਫਰਵਰੀ : ਪੀ-ਐਮ ਵਿਸ਼ਵਕਰਮਾ ਸਕੀਮ ਸਬੰਧੀ ਜਾਗਰੂਕਤਾ ਲਈ 29 ਫਰਵਰੀ, 2024 ਨੂੰ ਸਵੇਰੇ 11 ਵਜੇ ਲੈਮਰਿਨ ਟੈੱਕ ਸਕਿਲ ਯੂਨੀਵਰਸਿਟੀ, ਰੈਲ ਮਾਜਰਾ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜਾਗਰੂਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਿੰਦਿਆ ਦੱਸਿਆ ਕਿ ਇਸ ਸਕੀਮ ਅਧੀਨ ਜਿਲ੍ਹੇ ਦੇ ਲੋਕਾਂ/ਛਿਲਪਕਾਰਾਂ/ਕਾਰੀਗਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਸਕੀਮ ਦਾ ਲਾਭ ਲੈ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਅਧੀਨ ਲੋਕਾਂ ਨੂੰ ਸਵੈ ਰੋਜਗਾਰ ਕਰਨ ਲਈ 1 ਲੱਖ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸੈਮੀਨਾਰ ਵਿੱਚ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਮੌਕੇ ਤੇ ਹੀ ਕੀਤੀ ਜਾਵੇਗੀ, ਜੋ ਲਾਭਪਾਤਰੀ ਇਸ ਸਕੀਮ ਅਧੀਨ ਰਜਿਸਟ੍ਰੇਸ਼ਨ ਕਰਵਾਉਣਾ ਚਾਹੁਦੇ ਹਨ ਤਾਂ ਉਹ ਆਪਣਾ ਆਧਾਰ ਕਾਰਡ/ ਬੈਂਕ ਦੇ ਖਾਤੇ ਦੀ ਕਾਪੀ ਨਾਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਮੌਕੇ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ। ਉਨ੍ਹਾ ਵੱਲੋਂ ਜਿਲ੍ਹੇ ਦੇ ਲੋਕਾਂ/ਛਿਲਪਕਾਰਾਂ/ਕਾਰੀਗਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣ ਤੇ ਆਪਣੇ ਖੁਦ ਦੇ ਕਾਰੋਬਾਰੀ ਉੱਦਮ ਸਥਾਪਤ ਕਰਨ।