ਵਿਜੀਲੈਂਸ ਬਿਊਰੋ ਪਰਲ ਗਰੁੱਪ ਦੀ ਕਰੇਗਾ ਜਾਂਚ

ਚੰਡੀਗੜ੍ਹ, 21 ਮਈ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਨੂੰ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਜਿਸ ਦੇ ਚੱਲਦਿਆਂ ਵਿਜੀਲੈਂਸ ਵੱਲੋਂ ਪੰਜਾਬ ਦੇ ਕਈ ਮਸ਼ਹੂਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਦੇ ਤਹਿਤ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੇ ਵੀ ਵਿਜੀਲੈਂਸ ਨੇ ਸ਼ਿਕੰਜਾ ਕਸਿਆ ਹੋਇਆ ਹੈ , ਜਿਸ ਦੇ ਤਹਿਤ ਜਾਂਚ ਜਾਰੀ ਹੈ। ਹੁਣ ਪਰਲ ਗਰੁੱਪ ਧੋਖਾਧੜੀ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਫਿਰੋਜ਼ਪੁਰ ਅਤੇ ਮੋਹਾਲੀ ਵਿੱਚ ਘਪਲਿਆਂ ਸਬੰਧੀ ਦਰਜ ਹੋਈਆਂ ਦੋ ਵੱਖ-ਵੱਖ ਐਫਆਈਆਰ ਦੀ ਜਾਂਚ ਹੁਣ ਵਿਜੀਲੈਂਸ ਵੱਲੋਂ ਕੀਤੀ ਜਾਵੇਗੀ। ਫਿਰੋਜ਼ਪੁਰ ਦੇ ਥਾਣਾ ਜ਼ੀਰਾ ’ਚ ਪਰਲ ਗਰੁੱਪ ਘਪਲੇ ਸਬੰਧੀ ਐਫਆਈਆਰ ਨੰਬਰ 79 ਆਫ 2020 ਅਤੇ ਸਟੇਟ ਕ੍ਰਾਈਮ ਥਾਣਾ ਐਸ ਏ ਐਸ ਨਗਰ ਵਿਚ ਐਫਆਈਆਰ 1 ਆਫ 2023 ਦੀ ਜਾਂਚ ਹੁਣ ਵਿਜੀਲੈਂਸ ਨੂੰ ਦਿੱਤੀ ਗਈ ਹੈ।