ਹੁਣ ਨਹੀਂ ਜਾਣਗੇ ਤਹਿਸੀਲਦਾਰ ਸਮੂਹਿਕ ਛੁੱਟੀ ਤੇ!

ਚੰਡੀਗੜ੍ਹ, 22 ਮਈ : ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਨਾਇਬ ਤਸੀਲਦਾਰ ਜਗਤਾਰ ਸਿੰਘ ਦੀ ਮੁਅੱਤਲੀ ਤੋਂ ਬਾਅਦ ਸੋਮਵਾਰ ਤੋਂ ਸਮੂਹਿਕ ਛੁੱਟੀ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਭਾਵੇਂ ਪੰਜਾਬ ਸਰਕਾਰ ਵੱਲੋਂ ਨਾਇਬ ਤਸੀਲਦਾਰ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਤਹਿਸੀਲਦਾਰਾਂ ਦੀ ਬਣੀ ਇਸ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਸਮੂਹਿਕ ਛੁੱਟੀ ਤੋਂ ਆਉਣ ਦਾ ਅਜੇ ਫੈਸਲਾ ਵਾਪਸ ਲੈ ਲਿਆ ਗਿਆ। ਸਗੋਂ ਮੁੱਖ ਮੰਤਰੀ ਦੇ ਜਿੱਥੇ ਸੰਗਰੂਰ ਜ਼ਿਲ੍ਹੇ ਦੇ ਪ੍ਰਸ਼ਾਸਕੀ ਕੰਮਾਂ ਨੂੰ ਲੈ ਕੇ ਉਦਘਾਟਨ ਹਨ ਉਥੇ ਮੁਲਾਜਮ ਹਾਜਰ ਹੋਣਗੇ ਅਤੇ ਬਾਕੀ ਥਾਵਾਂ ਤੇ ਉਸ ਸਮੇਂ ਤੱਕ ਰੈਵੀਨਿਊ ਵਿਭਾਗ ਦੇ ਅਫਸਰਾਂ ਦੀ ਛੁੱਟੀ ਰਹੇਗੀ ਜਦੋਂ ਤੱਕ ਮੰਗਾਂ ਬਾਰੇ ਪੰਜਾਬ ਸਰਕਾਰ ਕੋਈ ਠੋਸ ਹੱਲ ਨਹੀਂ ਕੱਢਦੀ। ਮਿਥੇ ਸਮੇਂ ਤੇ ਪੰਜਾਬ ਸਿਵਲ ਸਕੱਤਰੇਤ ਵਿੱਚ ਐਫ ਸੀ ਆਰ ਕੇ ਏ ਪੀ ਸਿਨਹਾ ਨਾਲ ਰੈਵੀਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਧੰਮ ਦੀ ਅਗਵਾਈ ਹੇਠ ਕਰੀਬ ਅੱਧਾ ਘੰਟਾ ਮੀਟਿੰਗ ਹੋਈ ਜਿਸ ਵਿੱਚ ਪ੍ਰਸੋਨਲ ਦੇ ਅਧਿਕਾਰੀ ਕੁਮਾਰ ਰਾਹੁਲ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਰੈਵੀਨਿਊ ਐਸੋਸੀਏਸ਼ਨ ਦੇ ਪ੍ਰਧਾਨ ਧੰਮ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ-ਅੰਦੇਸ਼ੀ ਕਾਰਨ ਉਨ੍ਹਾਂ ਵੱਲੋਂ ਐਫ ਸੀ ਆਰ ਨਾਲ ਅੱਜ ਮੀਟਿੰਗ ਕਰਵਾਈ ਗਈ, ਮੀਟਿੰਗ ਚੰਗੇ ਮਾਹੌਲ ਵਿੱਚ ਹੋਈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਮੌੜ ਦੇ ਨਾਇਬ ਤਹਿਸੀਲਦਾਰ ਜਿਸ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਪੇਂਡਿੰਗ ਇਨਕੁਆਰੀ ਬਹਾਲ ਕਰ ਦਿੱਤਾ ਗਿਆ ਹੈ। ਇਸ ਲਈ ਅਧਿਕਾਰੀ ਸਿਨਹਾ ਨੇ ਬੁੱਧਵਾਰ ਤੱਕ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਅਸੀਂ ਜੋ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਲਿਆ ਸੀ ਉਹ ਵਾਪਸ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ 6 ਜੂਨ ਨੂੰ ਮੀਟਿੰਗ ਹੋ ਰਹੀ ਹੈ।