Khalsa Aid ਦੇ ਦਫ਼ਤਰ ਤੇ NIA ਦੀ ਹੋਈ ਰੇਡ ਤੋਂ ਸੁਨੀਲ ਜਾਖੜ ਹੋਏ ਪ੍ਰੇਸ਼ਾਨ, ਅਮਿਤ ਸ਼ਾਹ ਕੋਲ ਉਠਾਇਆ ਮੁੱਦਾ 

ਚੰਡੀਗੜ੍ਹ, 3 ਜੁਲਾਈ : ਪਿਛਲੇ ਦਿਨੀਂ ਐਨਆਈਏ ਦੇ ਵਲੋਂ ਪੰਜਾਬ ਦੇ ਅੰਦਰ ਖ਼ਾਲਸਾ ਏਡ ਦੇ ਦਫਤਰ ਤੇ ਕੀਤੀ ਗਈ ਰੇਡ ਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤ ਇਤਰਾਜ਼ ਉਠਾਇਆ ਹੈ। ਜਾਖੜ ਵਲੋਂ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਉਠਾਇਆ ਹੈ। ਜਾਣਕਾਰੀ ਮੁਤਾਬਿਕ, ਜਾਖੜ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਦੌਰਾਨ ਆਖਿਆ ਕਿ, ਖ਼ਾਲਸਾ ਏਡ ਲੋਕਾਂ ਦੀ ਭਲਾਈ ਕਰਨ ਵਾਲੀ ਸੰਸਥਾ ਹੈ ਅਤੇ ਹਮੇਸ਼ਾ ਹੀ ਆਫਤ ਭਰੀਆਂ ਜਗਾਵਾਂ ਤੇ ਪਹੁੰਚ ਕਰਕੇ ਲੋਕਾਂ ਦੀ ਸੇਵਾ ਕਰਦੀ ਹੈ। ਜਾਖੜ ਨੇ ਕਿਹਾ ਕਿ, ਸਾਡੇ ਪੰਜਾਬੀਆਂ ਦੀਆਂ ਖ਼ਾਲਸਾ ਏਡ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ।