ਸ਼੍ਰੋਮਣੀ ਕਮੇਟੀ ਯੂ ਟਿਊਬ ਚੈਨਲ ਦੀ ਬਜਾਏ ਆਪਣਾ ਸੈਟੇਲਾਈਟ ਚੈਨਲ ਚਲਾਏ : ਭੋਮਾ

  • ਸੈਟੇਲਾਈਟ ਚੈਨਲ ਚਲਾਉਣ ਵਿੱਚ ਆ ਰਹੀਆਂ ਮੁਸਕਲਾਂ ਦਾ ਹੱਲ ਲੱਭਣ ਲਈ ਸਮੁੰਦਰੀ ਹਾਲ ਵਿਖੇ ਮੀਟਿੰਗ ਬੁਲਾਈ ਜਾਵੇ

ਚੰਡੀਗੜ੍ਹ, 16 ਜੁਲਾਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀ ਟੀ ਚੈਨਲ ਬਾਹਰ ਕੱਢਣ ਦਾ ਸਵਾਗਤ ਕਰਦਿਆਂ ਕਿਹਾ ਪਰ ਐਸ ਜੀ ਪੀ ਸੀ ਵੱਲੋ ਯੂ ਟਿਊਬ ਚੈਨਲ ਟੈਂਡਰ ਤੇ ਚਲਾਉਣ ਤੇ ਕਿਹਾ ਕਿ ਸ੍ਰੋਮਣੀ ਕਮੇਟੀ ਡੰਗ ਟਪਾਊ ਗੱਲਾ ਕਰਨ ਦੀ ਬਿਜਾਏ ਸਿੱਧੇ ਤੌਰ ਤੇ ਆਪਣਾ ਸੈਟੇਲਾਈਟ ਚੈਨਲ ਚਲਾਏ ਨਾ ਕਿ ਬਾਦਲਾਂ ਦੇ ਪੀ ਟੀ ਸੀ ਚੈਨਲ ਨੂੰ ਕਿਸੇ ਨਵੇਂ ਬਰਾਂਡ ਵਜੋ ਚਲਾਉਣ ਦਾ ਰਾਹ ਪੱਧਰਾ ਕਰੇ । ਉਹਨਾਂ ਕਿਹਾ ਕਿ ਯੂ ਟਿਊਬ ਚੈਨਲ ਚਲਾ ਕੇ ਐਸ ਜੀ ਪੀ ਸੀ ਸਿੱਖ ਸੰਗਤਾਂ ਨੂੰ ਸਜ਼ਾ ਦੇਣ ਵਾਲਾ ਕੰਮ ਨਾ ਕਰੇ। ਸ਼੍ਰੋਮਣੀ ਕਮੇਟੀ ਨੂੰ ਆਪਣੀ ਬੇਬਸੀ ਤੇ ਸੰਗਤਾਂ ਦੇ ਦਬਾਅ ਕਾਰਨ ਪੀ ਟੀ ਸੀ ਚੈਨਲ ਨੂੰ ਬਾਹਰ ਕੱਢਣਾ ਪਿਆ ਹੈ ।ਜਿਸ ਦਾ ਬਦਲਾ ਹੁਣ ਉਹ ਸਿੱਖ ਕੌਮ ਕੋਲੋ ਯੂ ਟਿਊਬ ਚੈਨਲ ਚਲਾ ਕੇ ਲੱਖਾਂ ਸਿੱਖਾਂ ਨੂੰ ਲੱਖਾਂ ਸਿੱਖਾਂ ਤੇ ਸ਼ਰਧਾਲੂਆਂ ਨੂੰ ਗੁਰਬਾਣੀ ਸੁਣਨ ਤੋਂ ਵਾਂਝੇ ਰਹਿ ਜਾਣਗੇ। ਭੋਮਾ ਨੇ ਕਿਹਾ ਕਿ ਕਈ ਬਜ਼ੁਰਗ ਤੇ ਸਿੱਖ ਪਰਿਵਾਰ ਤੇ ਸ਼ਰਧਾਲੂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਐਂਡਰਾਇਡ ਫੋਨ ਨਹੀਂ ਹਨ ਉਹ ਯੂ ਟਿਊਬ ਤੋ ਗੁਰਬਾਣੀ ਦਾ ਲਾਈਵ ਪ੍ਰਸਾਰਨ ਕਿੱਦਾ ਸੁਣ ਲੈਣਗੇ ? ਜਿਹੜੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਫੋਨ ਇਸਤੇਮਾਲ ਕਰਨਾ ਨਹੀਂ ਆਉਂਦਾ ਉਹ ਵੀ ਗੁਰਬਾਣੀ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਕਿਹਾ ਜਦੋ ਅਮੀਰ ਤੇ ਐਨ ਆਰ ਆਈਜ਼ ਤੇ ਚੈਨਲਾਂ ਦੇ ਮਾਲਕ ਸਿੱਖ ਭਰਾ ਫ੍ਰੀ ਸੈਟੇਲਾਈਟ ਚੈਨਲ ਬਣਾਂ ਕੇ ਬਾਕੀ ਸਾਰੇ ਚੈਨਲਾਂ ਨੂੰ ਫ੍ਰੀ ਗੁਰਬਾਣੀ ਪ੍ਰਸਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਰਤਾਂ ਤੇ ਬਰਾਬਰ ਦੀ ਮਾਨਤਾ ਦੇ ਕੇ ਕਰਵਾਉਣ ਲਈ ਤਿਆਰ ਹਨ । ਫਿਰ ਸ਼੍ਰੋਮਣੀ ਕਮੇਟੀ ਨੂੰ ਯੂ ਟਿਊਬ ਚੈਨਲ ਲਈ ਗੁਰੂ ਦੀ ਗੋਲਕ ਤੋਂ 12 ਲੱਖ ਰੁਪਏ ਮਹੀਨੇ ਦੇ ਦੇਣ ਦੀ ਕੀ ਲੋੜ ਹੈ ? ਇਹਨਾਂ ਸਿਰਫ ਤੇ ਸਿਰਫ ਸਿੱਖ ਸੰਗਤਾਂ ਨੂੰ ਪੀ ਟੀ ਸੀ ਚੈਨਲ ਬਾਹਰ ਕੱਢਵਾਉਣ ਦੀ ਸਜ਼ਾ ਦੇਣੀ ਸ਼ੁਰੂ ਕਰ ਦੇਣੀ ਹੈ ਕਿ ‘ਲੈ ਲਵੋ ਮਜ਼ੇ , ਪੀ ਟੀ ਸੀ ਚੈਨਲ ਬੰਦ ਕਰਵਾ ਕੇ।ਇਹ ਸਭ ਕਰਕੇ ਸਿੱਖ ਸੰਗਤ ਨੂੰ ਜਾਣ ਬੁੱਝ ਕੇ ਵੱਡੇ ਪੱਧਰ ਤੇ ਗੁਰਬਾਣੀ ਤੋ ਦੂਰ ਰੱਖਿਆ ਜਾ ਰਿਹਾ ਹੈ। ਉਹਨਾਂ ਐਸ ਜੀ ਪੀ ਸੀ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਦੀਆ ਭਾਵਨਾਵਾਂ ਤੇ ਸ਼ਰਧਾ ਨਾਲ ਖਿਲਵਾੜ ਨਾ ਕਰੋ ਤੇ ਸਿੱਧੇ ਤੌਰ ਤੇ ਸੈਟੇਲਾਈਟ ਚੈਨਲ ਚਲਾ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਅਤੇ ਵੱਧ ਤੋਂ ਵੱਧ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਏ। ਉਹਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਚਲਾਉਣ ਵਿੱਚ ਕੋਈ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ ਇਹਨਾਂ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਧਾਰਮਿਕ ਸਖਸ਼ੀਅਤਾਂ , ਟੀਵੀ ਚੈਨਲਾਂ ਦੇ ਮਾਲਕਾਂ , ਅਮੀਰ ਸਿੱਖਾਂ ਤੇ ਤਕਨੀਸ਼ੀਅਨਾਂ ਦੀ ਇੱਕ ਸਾਂਝੀ ਮੀਟਿੰਗ ਬਿਨਾਂ ਦੇਰੀ ਦੇ ਸਮੁੰਦਰੀ ਹਾਲ ਬੁਲਾ ਲੈਣੀ ਚਾਹੀਦੀ ਹੈ।