ਸ਼੍ਰੋਮਣੀ ਅਕਾਲੀ ਦਲ ਵੱਲੋਂ "ਹਰ ਸੱਥ ਵਿਚ ਸ਼੍ਰੋਮਣੀ ਅਕਾਲੀ ਦਲ " ਮੁਹਿੰਮ ਦੀ ਸ਼ੁਰੂਆਤ ਅੱਜ ਤੋਂ ਹੋਵੇਗੀ ਸ਼ੁਰੂ : ਬਰਾੜ

ਚੰਡੀਗੜ੍ਹ, 23 ਜੁਲਾਈ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਲੋਕਾਂ ਨਾਲ ਸਬੰਧਿਤ ਮੁੱਦਿਆਂ ਉੱਤੇ ਚੇਤਨਾ ਪੈਦਾ ਕਰਨ ਅਤੇ ਇਹਨਾਂ ਮੁੱਦਿਆਂ ਤੇ ਸਥਾਨਿਕ ਸਮੱਸਿਆਂ ਨੂੰ ਹੱਲ ਕਰਵਾਉਣ ਵਾਸਤੇ ਸਰਕਾਰ ਉੱਤੇ ਦਬਾਅ ਪਾਉਣ ਲਈ 24 ਜੁਲਾਈ ਤੋਂ ਲੋਕ ਲਹਿਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਂ ਰਹੀ ਹੈ, ਪਾਰਟੀ ਵੱਲੋਂ ਇਸ ਲੋਕ ਲਹਿਰ ਨੂੰ "ਹਰ ਸੱਥ ਵਿਚ ਸ਼੍ਰੋਮਣੀ ਅਕਾਲੀ ਦਲ " ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦਾ ਪਹਿਲਾ ਪੜਾਅ ਕੱਲ ਤੋਂ  ਸ਼ੁਰੂ ਹੋ ਕੇ 31 ਅਗਸਤ ਤੱਕ ਜਾਰੀ ਰਹੇਗਾ। ਪਹਿਲੇ ਪੜਾਅ ਚ ਪਾਰਟੀ ਦੇ ਨੁਮਾਇੰਦੇ ਹਰ ਸੋਮਵਾਰ ਮੰਗਲਵਾਰ ਅਤੇ ਬੁੱਧਵਾਰ ਨੂੰ  ਸੰਗਤਾਂ ਤੱਕ ਪਹੁੰਚ ਕਰੀਏ ਕਰਨਗੇ । ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਤੇ ਮੁੱਖ ਬੁਲਾਰੇ  ਸਰਦਾਰ ਚਰਨਜੀਤ ਬਰਾੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਰੂਪ ਰੇਖਾ ਕੁਝ ਦਿਨ ਪਹਿਲਾਂ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿਚ ਕੀਤਾ ਗਿਆ ਸੀ।  ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ ਅਤੇ ਇਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਸਮੂਹ ਹਲਕਾ ਇੰਚਾਰਜ, ਜ਼ਿਲਾ ਪ੍ਰਧਾਨ  ਅਤੇ ਹੋਰ ਪ੍ਰਮੁਖ ਅਹੁਦੇਦਾਰ  ਸ਼ਾਮਿਲ ਹੋਏ ਸਨ। ਬਰਾੜ ਨੇ ਦੱਸਿਆ ਕੇ ਇਹ ਲਹਿਰ ਦੌਰਾਨ ਪੰਜਾਬ ਦੇ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਦੇ ਹਰ ਕੋਨੇ ਤੱਕ ਪਾਰਟੀ ਦੇ ਆਗੂਆਂ ਅਤੇ ਵਰਕਰ ਸਾਹਿਬਾਨ ਵੱਲੋਂ  ਪਹੁੰਚ ਕੀਤੀ ਜਾਏਗੀ ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਫੈਸਲਿਆਂ ਤੋਂ ਜਾਣੂੰ ਕਰਵਾਉਣ  ਦੇ ਨਾਲ ਨਾਲ ਲੋਕਾਂ ਦੀਆਂ ਸਥਾਨਿਕ ਅਤੇ ਜ਼ਿਲਾ ਅਤੇ  ਸੂਬਾਈ ਪੱਧਰ ਦੀਆਂ ਸਮੱਸਿਆਂ ਨੂੰ ਉਜਾਗਰ ਕਰਨ ਅਤੇ ਓਹਨਾ ਦੇ ਹੱਲ ਕਰਵਾਉਣ ਲਈ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹੰਭਲੇ ਮਾਰੇ ਜਾਣਗੇ। ਬਰਾੜ ਨੇ ਕਿਹਾ ਕੇ ਲੋਕਾਂ ਨੇ ਝੂਠੀਆਂ ਸੌਂਹਾਂ ਖਾ ਕੇ  ਸਰਕਾਰਾਂ ਬਣਾਉਣ ਵਾਲੇ ਭੀ ਦੇਖ ਲਏ ਹਨ ਤੇ ਝੂਠੀਆਂ ਗ੍ਰੰਟੀਆਂ ਦੇ ਕੇ ਬਦਲਾਅ ਦੇ ਸੁਪਨੇ ਤੇ ਸਬਜ਼  ਦਿਖਾਉਣ ਵਾਲਿਆਂ ਦਾ ਸੰਤਾਪ ਭੀ ਪੰਜਾਬੀ ਹੁਣ ਝੱਲ ਰਹੇ ਹਨ।  ਓਹਨਾ ਨੂੰ ਇਹ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਵਿਚ  ਸਵਰਗੀ ਸਰਦਾਰ ਪ੍ਰਕਾਸ਼ ਸਿੰਘ  ਬਾਦਲ ਦੀ ਅਗਵਾਈ ਵਾਲੀ  ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਂ ਤੋਂ ਬਾਅਦ ਤੋਂ ਕਿਸੇ ਭੀ ਪਿੰਡ ਸ਼ਹਿਰ ਵਿਚ ਕਿਸੇ ਕੰਮ ਦੀ ਇੱਕ ਇੱਟ ਭੀ ਨਹੀਂ ਲਗੀ। ਬੇਸ਼ਕ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਸਰਕਾਰ ਵਿਚ ਨਹੀਂ ਹੈ  ਫਿਰ ਭੀ ਇਹ ਹਰ ਪੰਜਾਬੀ ਦੀਆਂ ਸਮੱਸਿਆਂ ਨੂੰ ਹੱਲ ਕਰਵਾਉਣ ਲਈ ਜੂਝਣਾ ਆਪਣਾ ਨੈਤਿਕ ਅਤੇ ਧਾਰਮਿਕ ਫਰਜ਼ ਸਮਝਦਾ ਹੈ। ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਸਮੂਹ ਸਤਿਕਾਰਤ ਆਗੂ ਸਹਿਬਾਨ ਤੇ ਵਰਕਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਇਸ ਲੋਕਾਂ ਦੀਆਂ ਔਕੜਾਂ ਦੂਰ ਕਰਵਾਉਣ ਲਈ ਇਸ ਲਹਿਰ ਨੂੰ ਹਰ ਮੁਹੱਲੇ, ਹਰ ਪਿੰਡ ਤੇ ਹਰ ਸ਼ਹਿਰ ਤਕ ਲੈ ਜਾਇਆ ਜਾਵੇ।