ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਅਤੇ ਤਾਲਮੇਲ ਅਤੇ ਲੋਕ ਸਭਾ ਹਲਕਿਆਂ ਲਈ ਇੰਚਾਰਜਾਂ ਦਾ ਐਲਾਨ 

ਚੰਡੀਗੜ੍ਹ, 10 ਸਤੰਬਰ : ਸਾਲ 2024 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣੇ ਤੋਂ ਹੀ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਪ੍ਰਚਾਰ, ਤਾਲਮੇਲ ਲਈ ਲੋਕ ਸਭਾ ਹਲਕਿਆਂ ਲਈ ਚੋਣ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਨੂੰ ਖਡੂਰ ਸਾਹਿਬ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਤੋਂ ਇੰਚਾਰਜ ਲਾਇਆ ਗਿਆ ਹੈ। ਇਸ ਤੋਂ ਇਲਾਵਾ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ, ਗੁਲਜ਼ਾਰ ਸਿੰਘ ਰਣੀਕੇ ਨੂੰ ਗੁਰਦਾਸਪੁਰ ਤੋਂ, ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ ਜਲੰਧਰ ਤੋਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਨੰਦਪੁਰ ਸਾਹਿਬ ਤੋਂ, ਜਨਮੇਜਾ ਸਿੰਘ ਸੇਖੋ ਨੂੰ ਫਿਰੋਜ਼ਪੁਰ ਤੋਂ, ਸਿਕੰਦਰ ਸਿੰਘ ਮਲੂਕਾ ਨੂੰ ਫਰੀਦਕੋਟ ਤੋਂ ਤੇ ਇਕਬਾਲ ਸਿੰਘ ਝੂੰਦਾਂ ਨੂੰ ਸੰਗਰੂਰ ਤੋਂ ਚੋਣ ਪ੍ਰਚਾਰ ਲਈ ਹਲਕਾ ਇੰਚਾਰਜ ਲਾਇਆ ਗਿਆ ਹੈ। ਲੁਧਿਆਣਾ (ਸ਼ਹਿਰੀ) ਤੋਂ NK ਸ਼ਰਮਾ ਤੇ ਤੀਰਥ ਸਿੰਘ ਮਾਹਲਾ ਲੁਧਿਆਣਾ (ਦਿਹਾਤੀ) ਤੋਂ ਚੋਣ ਪ੍ਰਚਾਰ ਦੇ ਇੰਚਾਰਜ ਲਾਏ ਗਏ ਹਨ।