ਸ਼ਾਬਕਾ ਮੰਤਰੀ ਮਜੀਠੀਆ ਨੇ ਐਕਸ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਫੋਟੋ ਸ਼ੇਅਰ ਕਰ, ਲਿਖਿਆ ਮਾਨ ਸਾਬ੍ਹ ਸ਼ੁਭ ਕਾਮਨਾਵਾਂ, ਵਧਾਈ ਹੋਵੇ..

ਚੰਡੀਗੜ੍ਹ, 10 ਨਵੰਬਰ : ਦੀਵਾਲੀ ਦੇ ਤਿਓਹਾਰ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਐਕਸ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਮਾਨ ਸਾਬ੍ਹ ਸ਼ੁਭ ਕਾਮਨਾਵਾਂ, ਵਧਾਈ ਹੋਵੇ, ਤੁਹਾਡੇ ਇੰਨ੍ਹਾਂ ਅਨਮੋਲ ਹੀਰਿਆਂ ‘ਚੋ ਇੱਕ ਦੀ ਹਰਕਤ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗਾ। ਤੁਸੀਂ ਸ਼ਾਇਦ ਇਸ ਤੋਂ  ਬਾਅਦ ਉਸ ਹੀਰੇ ਨਾਲ ਤਸਵੀਰ ਤਾਂ ਕੀ ਹੱਥ ਵੀ ਮਿਲਾਉਣਾ ਪਸੰਦ ਨਹੀਂ ਕਰੋਗੇ। ਅਕਾਲੀ ਆਗੂ ਮਜੀਠੀਆ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ‘ਚ ਖਲਬਲੀ ਜਰੂਰ ਮੱਚ ਗਈ ਜਾਪਦੀ ਹੈ।  ਪਰ ਬਿਕਰਮ ਸਿੰਘ ਮਜੀਠੀਆ  ਵੱਲੋਂ ਐਕਸ ਤੇ ਸ਼ੇਅਰ ਕੀਤੀ ਫੋਟੋ ਵਿੱਚ ਮਹਿਲਾ ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਹਨ। ਮਜੀਠੀਆ ਨੇ ਕੀ ਮਸਲਾ ਸਾਹਮਣੇ ਲਿਆਉਣਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸੱਚਾਈ ਕੀ ਹੈ ਅਤੇ ਕਿਸ ਮੰਤਰੀ ਸਾਬ੍ਹ ਬਾਰੇ ਅਕਾਲੀ ਆਗੂ ਮਜੀਠੀਆ ਗੱਲ ਕਰ ਰਹੇ ਹਨ, ਇਹ ਜਾਨਣ ਲਈ ਲੋਕਾਂ ਵਿੱਚ ਜਰੂਰ ਉਤਸ਼ੁਕਤਾ ਹੈ।

01