ਜਿਣਸੀ ਸ਼ੋਸ਼ਣ ਮਾਮਲਾ-ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਵੱਡੀ ਰਾਹਤ

  • ਸ਼ਿਕਾਇਤ ਕਰਨ ਵਾਲੇ ਨੇ ਕਾਰਵਾਈ ਕਰਵਾਉਣ ਤੋਂ ਕੀਤਾ  ਇਨਕਾਰ

ਚੰਡੀਗੜ੍ਹ,13 ਜੂਨ : ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਤੇ ਜੰਗਲਾਤ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਉਸ ਸਮੇਂ ਵੱਡੀ ਭਾਰਤ ਮਿਲੀ ਜਦੋਂ ਉਸਦੇ ਖ਼ਿਲਾਫ਼ ਜਿਣਸੀ ਸ਼ੋਸ਼ਣ ਕਰਨ ਦੀ ਸ਼ਿਕਾਇਤ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕਰਨ ਵਾਲੇ ਨੌਜਵਾਨ ਨੇ ਐਸਸੀ ਕਮਿਸ਼ਨ ਦੀ ਹਦਾਇਤ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਕੋਲ ਮੰਤਰੀ ਖਿਲਾਫ ਕਾਰਵਾਈ ਕਰਨ ਤੋਂ ਟਾਲ਼ਾ ਵੱਟ ਲਿਆ ਤੇ ਆਪਣੀ ਕੀਤੀ ਹੋਈ ਸ਼ਿਕਾਇਤ ਉਸਨੇ ਵਾਪਿਸ ਲੈਣ ਬਾਰੇ ਬਿਆਨ ਦਿੱਤੇ।  ਉਸਨੇ ਇਸ ਮਾਮਲੇ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅੱਗੇ ਪੇਸ਼ ਹੋ ਕੇ ਬਿਆਨ ਦਿੱਤਾ ਹੈ ਕਿ ਉਹ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਮਿਲੀ ਜਾਣਕਾਰੀ ਅਨੁਸਾਰ ਪੀੜਤ 9 ਜੂਨ ਨੂੰ ਐਸਆਈਟੀ ਅੱਗੇ ਪੇਸ਼ ਹੋਇਆ ਸੀ। ਐਸਆਈਟੀ ਨੇ ਉਸਦੀ ਪੇਸ਼ੀ ਤੇ ਬਿਆਨ ਦੀ ਵੀਡੀਓਗ੍ਰਾਫੀ ਕਰਵਾਈ ਹੈ। ਪਤਾ ਲੱਗਾ ਹੈ ਕਿ ਉਸਨੇ ਹਿੰਦੀ ਵਿਚ ਆਪਣਾ ਹਲਫੀਆ ਬਿਆਨ ਦਿੱਤਾ ਹੈ ਕਿ ਉਹ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।