ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਠਹਿਰਾਉਣਾ ਨਿੰਦਣਯੋਗ : ਬਾਜਵਾ

ਚੰਡੀਗੜ੍ਹ, 24 ਮਾਰਚ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਮੇਂਬਰ ਵਜੋਂ ਅਯੋਗ ਦੇਣ ਸਬਮਧੀ ਸ਼ੋਸ਼ਲ ਮੀਦਡੀਆ ਤੇ ਪੋਸਟ ਸਾਂਝੀ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਠਹਿਰਾਉਣਾ ਭਾਰਤੀ ਰਾਜਨੀਤੀ ਵਿੱਚ ਇੱਕ ਨਵੀਂ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਅਡਾਨੀ ਨਾਲ ਜੁੜੇ ਮੁੱਦੇ, ਵਧਦੀ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਸੰਸਦ ਵਿੱਚ ਉਠਾਉਣ ਲਈ ਭਾਜਪਾ ਦੀ ਬੇਰਹਿਮੀ ਨਾਲ ਸਜ਼ਾ ਦਿੱਤੀ ਗਈ ਹੈ। ਉਹ ਸੰਸਦ ਵਿੱਚ ਕਰੋੜਾਂ ਭਾਰਤੀਆਂ ਦੀ ਆਵਾਜ਼ ਉਠਾ ਰਹੇ ਸਨ।