ਪ੍ਰਤਾਪ ਬਾਜਵਾ ਨੇ ਰਾਜਪਾਲ ਨੂੰ ਲਿਖਿਆ ਪੱਤਰ, ਚੁੱਕਿਆ ਇਹ ਮੁੱਦਾ

ਚੰਡੀਗੜ੍ਹ, 29 ਦਸੰਬਰ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਵੱਖ-ਵੱਖ ਦਸਤਵੇਜਾਂ ਵੈਬਸਾਈਟ ਦੁਆਰਾ ਅਤੇ ਸੋਸ਼ਲ ਮੀਡੀਆ 'ਚ ਇੱਕ ਹੈਰਾਨ ਕਰਨ ਵਾਲਾ ਖੁਲ੍ਹਾਸਾ ਹੋਇਆ ਹੈ ਕਿ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਆਮ ਆਦਮੀ ਪਾਰਟੀ ਵੱਲੋੰ ਸਮਾਨੰਤਰ ਪ੍ਰਸ਼ਾਸਨ ਸਥਾਪਤ ਕੀਤਾ ਜਾ ਰਿਹਾ ਹੈ। ਉਹਨਾਂ ਆਪਣੇ  ਪੱਤਰ ਵਿਚ ਕਿਹਾ ਕਿ ਵੀਡੀਓ-ਕਲਿਪ 'ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਪ੍ਰਮੁੱਖ ਸਕੱਤਰ ਅਤੇ ਰਾਜ ਦੇ ਖੁਫੀਆ ਮੁਖੀ ਦੇ ਨਾਲ-ਨਾਲ ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀਆਂ ਨਾਲ ਕੀਤੀ ਜਾਣ ਵਾਲੀ ਲਗਭਗ ਹਰ ਮੀਟਿੰਗ ਵਿੱਚ ਇੱਕ ਗੈਰ-ਸਰਕਾਰੀ ਵਿਅਕਤੀ ਦੀ ਮੌਜੂਦਗੀ ਨਜ਼ਰ ਪੈੰਦੀ ਹੈ। ਇਸ ਵਿਅਕਤੀ ਦੀ ਵੀਡੀਓ ਕਲਿਪਾਂ 'ਚ ਸਾਫ ਪੁਸ਼ਟੀ ਹੁੰਦੀ ਹੈ। ਇਹ ਚਿੱਤਰ ਬੇਹਦ ਚਿੰਤਾਜਨਕ ਹੈ ਕਿਉਂ ਕਿ ਇਸ ਤੋਂ ਸਪਸ਼ਟ ਜਾਹਰ ਹੁੰਦਾ ਹੈ ਕਿ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਦੀਆਂ ਗੁਪਤ ਯੋਜਨਾਵਾਂ ਗੈਰ ਸਰਕਾਰੀ ਵਿਅਕਤੀ ਤੱਕ ਜਾ ਰਹੀਆਂ ਹਨ ਜੋ ਕਿ ਭੇਤ ਗੁਪਤ ਰੱਖਣ ਦੇ ਸੰਵਿਧਾਨਕ ਹਲਫ਼ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਇਸ ਗੰਭੀਰ ਉਲੰਘਣਾ ਲਈ ਸਬੰਧਤ ਮੰਤਰੀ ਅਤੇ ਅਧਿਕਾਰੀ ਜਵਾਬ ਦੇ ਹਨ ਤੇ ਜਵਾਬਦੇਹੀ ਤੋਂ ਕਿਸੇ ਵੀ ਕੀਮਤ ਤੇ ਬਚ ਨਹੀਂ ਸਕਦੇ ਅਤੇ ਗੈਰ-ਸੰਵਿਧਾਨਕ ਵਿਵਹਾਰ ਲਈ ਉਹ ਸਿੱਧੇ ਤੌਰ 'ਤੇ ਜਵਾਬਦੇਹ ਹਨ।