ਪੰਜਾਬ ਦੇ ਲੋਕ ਗਦਾਰੀ ਕਰਨ ਵਾਲਿਆ ਨੂੰ ਕਦੇ ਮੁਆਫ਼ ਨਹੀਂ ਕਰਦੇ : ਪ੍ਰਤਾਪ ਬਾਜਵਾ

  • ਕਿਹਾ, ‘ਬਿੱਟੂ ਨੇ ਆਪਣੇ ਹੱਥ ਨਾਲ ਆਪਣੀ ਗਰਦਨ ਕੱਟ ਲਈ’

ਚੰਡੀਗੜ੍ਹ, 27 ਮਾਰਚ : ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਾਂਗਰਸ ਦੀ ਰਾਜਨੀਤੀ ਗਰਮਾਈ ਹੋਈ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਸਿੰਘ ਬਿੱਟੂ ਉਤੇ ਤਿੱਖਾ ਹਮਲਾ ਕੀਤਾ। ਬਾਜਵਾ ਨੇ ਪੰਜਾਬ ਦੇ ਲੋਕ ਗਦਾਰੀ ਕਰਨ ਵਾਲਿਆਂ ਨੂੰ ਕਦੇ ਮੁਆਫ ਨਹੀਂ ਕਰਦੇ। ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਕਦਮ ਚੁੱਕਿਆ ਹੈ, ਉਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਸੁਰੱਖਿਆ ਤੇ ਸਹੂਲਤਾਵਾਂ ਮਿਲੀਆਂ ਹਨ ਉਨ੍ਹਾਂ ਨੂੰ ਬਚਾਉਣ ਲਈ ਉਸਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਬਿੱਟੂ ਨੂੰ ਇਸਦਾ ਨਤੀਜਾ ਮਿਲ ਜਾਵੇਗਾ। ਇਸਦਾ ਐਂਟੀ ਸਿੱਖ ਚਿਹਰਾ ਭਾਜਪਾ ਨੂੰ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਇਸਦੇ ਜਾਣ ਨਾਲ ਕੋਈ ਅਫਸੋਸ ਨਹੀਂ ਹੋਇਆ, ਇਸ ਨਾਲ ਸਾਨੂੰ ਸ਼ਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਮਝਦੇ ਸੀ ਕਿ ਇਸ ਨੂੰ ਕਿਵੇਂ ਜਵਾਬ ਦਿੱਤਾ ਜਾਵੇ। ਇਹ ਖੁਦ ਛੱਡ ਕੇ ਭੱਜ ਗਿਆ।