ਜਮੀਤ ਕੌਰ ਤੇਜੀ ਨੂੰ ਮਿਲਿਆ ਪੀ.ਪੀ.ਐਸ.ਸੀ. ਦੀ ਚੇਅਰਪਰਸਨ ਦਾ ਚਾਰਜ 

ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਸਰਕਾਰ ਵਲੋਂ ਪੀ.ਪੀ.ਐਸ.ਸੀ. ਦੀ ਮੌਜੂਦਾ ਮੈਂਬਰ ਜਮੀਤ ਕੌਰ ਤੇਜੀ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੀ ਚੇਅਰਪਰਸਨ ਵਜੋਂ ਚਾਰਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਗਵਰਨਰ ਪੰਜਾਬ ਵਲੋਂ ਪ੍ਰੋਫ਼ੈਸਰ ਡਾ. ਜਮੀਤ ਕੌਰ ਤੇਜੀ ਜੋ ਕਿ ਪੀ.ਪੀ.ਐਸ.ਸੀ. ਦੇ ਮੌਜੂਦਾ ਮੈਂਬਰ ਹਨ, ਨੂੰ ਤਤਕਾਲ ਪ੍ਰਭਾਵ ਤੋਂ ਚੇਅਰਪਰਸਨ ਪੀਪੀਐਸਸੀ ਵਜੋਂ ਚਾਰਜ ਨਿਭਾਉਣ ਵਾਸਤੇ ਆਰਜ਼ੀ ਤੌਰ 'ਤੇ ਆਫ਼ੀਸ਼ੇਟਿੰਗ ਚਾਰਜ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ ਪੀਪੀਐਸਸੀ ਦੇ ਕੁੱਝ ਅਜਿਹੇ ਰੁਕੇ ਹੋਏ ਕੰਮ, ਜਿਨ੍ਹਾਂ ਵਿਚ ਚੇਅਰਮੈਨ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ, ਉਹ ਹੁਣ ਸਿਰੇ ਚੜ ਸਕਣਗੇ।