ਜਾਖੜ ਦਾ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ, ਕਿਹਾ ਦਿੱਤੇ ਬਿਆਨ ’ਤੇ ਕਾਇਮ ਹਾਂ

ਚੰਡੀਗੜ੍ਹ, 30 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਝਾਕੀਆਂ ’ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਵਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਨੂੰ ਸਾਬਤ ਕਰਨ ਦੀ ਦਿੱਤੀ ਚੁਣੌਤੀ ਦੇ ਜਵਾਬ ਵਿਚ ਜਾਖੜ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ’ਤੇ ਕਾਇਮ ਹਨ। ਉਹਨਾਂ ਇਕ ਟਵੀਟ ਵਿਚ ਲਿਖਿਆ ਹੈ ਕਿ ਮੈਂ ਜੋ ਕੱਲ੍ਹ ਕਿਹਾ ਸੀ, ਉਸ ਕਾਇਮ ਹਾਂ ਭਗਵੰਤ ਮਾਨ ਜੀ, ਅਸਲ ਵਿਚ ਤੁਹਾਡੀ ਵਿਵਸਥਾ ਦੀ ਸਮੱਸਿਆ ਇਹ ਹੈ ਕਿ ”ਝੂਠਿਆਂ ਨੂੰ ਸਭ ਝੂਠੇ ਹੀ ਦਿਖਾਈ ਦਿੰਦੇ ਹਨ।”