ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਇੱਕ ਪੋਸਟ ਪਾ ਕੇ ਬਿਸ਼ਨੋਈ ਗੈਂਗ ਨੂੰ ਦਿੱਤੀ ਗਈ ਧਮਕੀ

ਚੰਡੀਗੜ੍ਹ, 27 ਫਰਵਰੀ :  ਪੰਜਾਬ ਵਿੱਚ ਗੈਂਗਸਟਰਬਾਦ ਕਾਰਨ ਜਿੱਥੇ ਰੋਜਾਨਾ ਕਿਤੇ ਨਾ ਕਿਤੇ ਕਿਸੇ ਕਤਲ ਜਾਂ ਲੜਾਈ ਦੀ ਘਟਨਾਂ ਸਾਹਮਣੇ ਆਉਂਦੀ ਹੈ, ਜਿਸ ਕਾਰਨ ਪੰਜਾਬ ਵਾਸੀਆਂ ਦੇ ਦਿਲਾਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ, ਇਸ ਗੈਂਗਸਟਰਬਾਦ ਨੂੰ ਨੱਥ ਪਾਉਣ ‘ਚ ਕਿਤੇ ਨਾ ਕਿਤੇ ਸਰਕਾਰ ਵੀ ਬੇ-ਬੱਸ ਨਜ਼ਰ ਆ ਰਹੀ ਹੈ, ਬੀਤੇ ਕੱਲ੍ਹ ਜੇਲ੍ਹ ‘ਚ ਹੋਈ ਘਟਨਾਂ ਤੋਂ ਬਾਅਦ ਇੱਕ ਹਿੰਦੀ ਟੀਵੀ ਚੈਨਲ  ਅਨੁਸਾਰ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਇੱਕ ਪੋਸਟ ਪਾ ਕੇ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਗਈ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਹਰਜਾਨਾ ਛੇਤੀ ਭਰਨਾ ਪਵੇਗਾ। ਇਹ ਵੀ ਕਿਹਾ ਗਿਆ ਹੈ ਕਿ ‘ਆਪਣਾ ਹੋਵੇ ਜਾਂ ਬੇਗਾਨਾ, ਜਿਸ ਨੇ ਵੀ ਮਨਦੀਪ ਦਾ ਕਤਲ ਕੀਤਾ ਹੈ, ਉਸ ਨੂੰ ਨਹੀਂ ਬਖਸ਼ਾਂਗੇ। ਪੋਸਟ ਵਿੱਚ ਕਿਹਾ ਗਿਆ ਹੈ, ‘ਕਤਲ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ, ਸਾਰਿਆਂ ਨੂੰ ਇਸੇ ਰਸਤੇ ਉਤੇ ਭੇਜਾਂਗੇ। ਅਸੀਂ ਯਾਰ ਮਾਰ ਨਹੀਂ ਕਰਦੇ। ਮਨਦੀਪ ਅਤੇ ਮੋਹਨ ਦੇ ਕਤਲ ਨਾਲ ਸਾਨੂੰ ਵੱਡਾ ਨੁਕਸਾਨ ਹੋਇਆ ਹੈ। ਜਿਸਨੇ ਵੀ ਗਲਤੀ ਕੀਤੀ ਹੈ, ਉਸਨੂੰ ਛੇਤੀ ਹਰਜ਼ਾਨਾ ਭਰਨਾ ਪਵੇਗਾ। ਅਸੀਂ ਕਿਸੇ ਤੋਂ ਡਰਦੇ ਨਹੀਂ। ਪੋਸਟ ਵਿੱਚ ਇਹ ਵੀ ਕਿਹਾ ਕਿ ਮੈਂ ਵੀ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਰੂਪਾ ਭਾਈ ਅਤੇ ਮੰਨੂ ਸਾਡੇ ਭਾਈ ਸਨ ਅਤੇ ਜਿਸਨੂੰ ਭਾਈ ਕਹਿੰਦੇ ਹਾਂ ਉਸ ਨਾਲ ਦੋਸਤੀ ਨਹੀਂ ਕਰਦੇ। ਜੋ ਲੋਕ ਕਹਿ ਰਹੇ ਹਨ ਕਿ ਜੱਗੂ ਨੇ ਉਨ੍ਹਾਂ ਖਿਲਾਫ ਲੜਾਈ ਲੜੀ ਹੈ, ਇਨ੍ਹਾਂ ਨੂੰ ਇਕ ਵੀ ਸਬੂਤ ਦੇਣਾ ਚਾਹੀਦਾ ਕਿ ਉਨ੍ਹਾਂ ਕੀ ਕੀਤਾ। ਨਾ ਕਦੇ ਅਜਿਹਾ ਕੰਮ ਕੀਤਾ, ਨਾ ਕਦੇ ਕਰਾਂਗੇ, ਨਾ ਅੱਗੇ ਵਹਿਗੁਰੂ ਕਰਵਾਏ।