ਮੈਂ ਜਿੰਦਗੀ ਦੀ ਇੱਕ ਅਲੱਗ ਯਾਤਰਾ ਤੇ ਸੀ : ਸੋਨੀ ਠੁੱਲੇਵਾਲ 

ਪਿੱਛਲੇ ਬਾਰਾਂ ਤੇਰਾਂ ਦਿਨਾਂ ਤੋ ਯੋਗੀ ਅਮਨਦੀਪ ਸਿੰਘ ਜੀ ਵੱਲੋਂ ਲਗਾਏ ਮੈਡੀਟੇਸਨ ਕੈਪ ਦੌਰਾਨ ਮੈਂ ਅਲੱਗ ਅਲੱਗ ਦੇਸ਼ਾਂ ਜਿੰਨਾਂ ਵਿੱਚ ਅਮੇਰਕਾ, ਜਪਾਨ, ਤਾਈਵਾਨ, ਅਰਜਨਟੀਨਾ , ਕਨੇਡਾ, ਉਬਜੇਕਿਸਤਾਨ,ਚਾਇਨਾ, ਰਸੀਆ, ਦੁਬਈ, ,ਅਸਟਰੇਲੀਆ, ਜਰਮਨੀ,ਇਸਰਾਇਲ, ਸਵੀਡਨ, ਕਜਾਜਿਸਤਾਨ, ਕਰੋਏਸੀਆ ਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਆਏ ਲੋਕਾਂ ਨਾਲ ਸੀ। ਇੰਨਾਂ ਦਿਨਾਂ ਵਿੱਚ ਮੈਂ ਜਿੰਦਗੀ ਦੀ ਇੱਕ ਅਲੱਗ ਯਾਤਰਾ ਤੇ ਸੀ ਇਸ ਪੂਰੇ ਸਮੇਂ ਦੌਰਾਨ ਮੈਂ ਨਾ ਨਫ਼ਰਤ ਨਾ ਜੈਲਸੀ ਨਾ ਨੇਗੈਟਿਵਿਟੀ ਨਾ ਨਿੰਦਾ ਚੁਗਲੀ ਨਾ ਜਾਤ ਪਾਤ ਨਾ ਹੀ ਧਰਮ ਦੇ ਮੁੱਦੇ ਤੇ ਕੋਈ ਬਹਿਸ ਦੇਖੀ ਦੇਖੇ ਤਾਂ ਸਿਰਫ਼ ਚੜ੍ਹਦੀ ਕਲਾ ਵਾਲੇ ਤੇ ਪੋਜੇਟੀਵਿਟੀ ਨਾਲ ਭਰਭੂਰ ਪਿਉਰ ਸੋਲ ਵਾਲੇ ਚੇਹਰੇ ਉਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਸਮਾਇਲ ਹੀ ਰਹਿੰਦੀ ਸੀ। ਇਸ ਪੂਰੇ ਕੈੰਪ ਦੌਰਾਨ ਮੈਂ ਇੱਕ ਹੋਰ ਨੋਟ ਕੀਤੀ ਕਿ ਇਹ ਜਰੂਰੀ ਨਹੀ ਕਿ ਕਿਸੇ ਨੂੰ ਜਾਣਨ ਲਈ ਤੁਹਾਨੂੰ ਓਹਦੀ ਭਾਸ਼ਾ ਆਉਂਦੀ ਹੋਵੇ ਤੁਸੀਂ ਬਿਨਾ ਬੋਲਿਆ ਵੀ ਲੋਕਾਂ ਨੂੰ ਜਾਣ ਸਕਦੇ ਹੋ ਤੇ ਉਨ੍ਹਾਂ ਨਾਲ ਗੂਹੜੀ ਸਾਂਝ ਬਣਾ ਸਕਦੇ ਅਾਏ ਹੋਏ ਸਾਰੇ ਲੋਕਾਂ ਦੀ ਭਾਸ਼ਾ ਅਲੱਗ ਸੀ ਨਾ ਤਾਂ ਮੈਂ ਉਨ੍ਹਾਂ ਸੀ ਬੋਲੀ ਜਾਣਦਾ ਸੀ ਤੇ ਨਾ ਹੀ ਓਹ ਮੇਰੀ। ਅੰਗਰੇਜ਼ੀ ਮੈਨੂੰ ਵੀ ਤੇ ਉਨ੍ਹਾਂ ਨੂੰ ਵੀ ਗੁਜਾਰੇ ਜੋਗੀ ਹੀ ਆਉਂਦੀ ਸੀ ਪਰ ਫਿਰ ਸਾਡੀ ਸਾਂਝ ਇੰਨੀ ਗੂੜ੍ਹੀ ਬਣ ਗਈ ਸੀ ਜਿਵੇ ਬਹੁਤ ਚਿਰਾਂ ਤੋ ਜਾਣਦੇ ਹੁੰਨੇ ਆ ਉਹ ਸਾਰੇ ਬਹੁਤ ਹੀ ਹੈਲਪਫੁੱਲ ਤੇ ਫਿਕਰ ਕਰਨ ਵਾਲੇ ਸਨ। ਸਾਰੇ ਹੀ ਮੈਨੂੰ ਮੇਰਾ ਨਾਂ ਲੈਕੇ ਬਲਾਉਦੇ ਸੀ ਤੇ ਸਤਿਨਾਮ ਵਾਹਿਗੁਰੂ ਕਹਿਕੇ ਫਤਿਹ ਸਾਂਝੀ ਕਰਦੇ ਸੀ।ਇੱਕ ਇੱਕ ਕਰਕੇ ਸਾਰੇ ਹੀ ਪੁੱਛਦੇ ਸੀ ਖਾਣਾ ਖਾਦਾ ਨੀੰਦ ਪੂਰੀ ਹੋਈ ਇੰਨਜੁਆਏ ਕਰ ਰਹੇ ਹੋ ਬਹੁਤ ਖਿਆਲ ਕਰਦੇ ਸੀ। ਜਦੋਂ ਮੈਡੀਟੇਸਨ ਕਰਦੇ ਸੀ ਬਹੁਤ ਡੀਪ ਚਲੇ ਜਾਂਦੇ ਸੀ ਨਾ ਫਾਰਮੈਲਟੀ ਨਾ ਦਿਖਾਵਾ ਸਾਰੇ ਸੱਚੇ ਸੁੱਚੇ ਤੇ ਸਿੱਧੇ ਸਾਧੇ ਸੀ ਕਾਫ਼ੀ ਜਾਣੇ ਰੋਜ਼ ਮੇਰੇ ਤੋਂ ਪਰਨਾ ਬਣਵਾਉਦੇ ਸੀ ਤੇ ਬਹੁਤ ਖੁਸ਼ ਹੁੰਦੇ ਸੀ। ਅਖੀਰਲੇ ਦਿਨ ਜਾਣ ਵੇਲੇ ਸਾਰੇ ਬਹੁਤ ਭਾਵੁਕ ਹੋ ਗਏ ਸੀ ਤੇ ਘੁੱਟ ਘੁੱਟ ਗਲੇ ਮਿਲ ਰਹੇ ਸੀ ਸਾਰੇ ਹੀ ਅਗਲੇ ਸਾਲ ਫੇਰ ਮਿਲਣ ਦਾ ਵਾਅਦਾ ਲੈ ਕੇ ਵਿਦਾ ਹੋਏ ਉਨ੍ਹਾਂ ਨੂੰ ਮਿਲਕੇ ਮੈਂ ਇਹੀ ਸੋਚ ਰਿਹਾ ਵੀ ਜੇ ਕਿਤੇ ਸਾਰਾ ਸੰਸਾਰ ਹੀ ਇੱਦਾ ਦਾ ਹੋ ਜਾਵੇ ਤਾਂ ਦੁਨੀਆਂ ਕਿੰਨੀ ਖੂਬਸੂਰਤ ਹੋਵੇਗੀ