ਢੀਂਡਸਾ ਦੀ ਟਿਕਟ ਕੱਟਣ 'ਤੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ 'ਚ ਭਾਰੀ ਰੋਸ

ਚੰਡੀਗੜ੍ਹ, 17 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਵਲੋ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋ ਟਿਕਟ ਨਾ ਦਿੱਤੇ ਜਾਣ ਅਤੇ ਸ. ਢੀਂਡਸਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਜਾਣ ਕਾਰਨ ਨਾਰਾਜ਼ ਕਈ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਈ। ਜਿੱਥੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਤਿੱਖੇ ਲਹਿਜ਼ੇ ਵਿਚ ਰੋਸ ਜਹਿਰ ਕਰਦਿਆਂ ਕਿਹਾ ਕਿ ਸੰਗਰੂਰ ਤੋ ਅਕਾਲੀ ਦਲ ਦੀ ਟਿਕਟ ਦੇ ਪ੍ਰਬਲ ਦਾਅਵੇਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰਕੇ ਸਾਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਨੂੰ ਪਾਰਟੀ ਵਿਚ ਸ਼ਾਮਿਲ ਕਰਨ ਤੋਂ ਪਹਿਲਾਂ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਨੇਕਾਂ ਵਾਅਦੇ ਕੀਤੇ ਗਏ ਸਨ। ਜਿਸ ਤੋਂ ਪਾਰਟੀ ਪ੍ਰਧਾਨ ਮੁਨਕਰ ਹੋ ਗਏ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਾਥੀਆਂ ਸਣੇ ਕਰੀਬ 4-5 ਸਾਲ ਬਾਅਦ ਵਾਪਸ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਸੀ ਅਤੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸੰਗਰੂਰ ਅਤੇ ਹੋਰਨਾਂ ਸੀਟਾਂ ਬਾਰੇ ਉਨ੍ਹਾਂ ਦੀ ਸਲਾਹ ਲਈ ਜਾਵੇਗੀ ਪ੍ਰੰਤੂ ਟਿਕਟ ਦੇਣ ਵੇਲੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਦੇਖਾ ਕੇ ਦਿੱਤਾ ਗਿਆ। ਇਸ ਦੌਰਾਨ ਵੱਖ - ਵੱਖ ਆਗੂਆਂ ਨੇ ਇਸ ਸਬੰਧ ਵਿੱਚ ਪਾਰਟੀ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਵੀ ਗੱਲ ਕੀਤੀ ਅਤੇ ਇਸ ਹਾਲਾਤ ਵਿਚ ਪਾਰਟੀ ਦੇ ਨਾਲ ਨਾ ਚੱਲ ਸਕਣ ਲਈ ਅਸਮਰਥਤਾ ਜਤਾਈ। ਇਸ ਮੌਕੇ ਸ. ਸੁਖਦੇਵ ਸਿੰਘ ਢੀਂਡਸਾ ਨੇ ਆਗੂਆਂ ਅਤੇ ਵਰਕਰਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਕਿਹਾ ਕਿ ਬੇਸ਼ਕ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪ੍ਰੰਤੂ ਅਸੀ ਕਦੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾ ਤੇ ਹਮੇਸ਼ਾ ਪਹਿਰਾ ਦਿੰਦੇ ਰਹਾਂਗੇ। ਮੀਟਿੰਗ ਵਿੱਚ ਬਲਦੇਵ ਸਿੰਘ ਮਾਨ (ਸਾਬਕਾ ਮੰਤਰੀ), ਸਰਵਣ ਸਿੰਘ ਫਿਲੌਰ (ਸਾਬਕਾ ਮੰਤਰੀ), ਜਸਟਿਸ ਨਿਰਮਲ ਸਿੰਘ (ਸਾਬਕਾ ਵਿਧਾਇਕ), ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਮੰਤਰੀ), ਸੰਤ ਬਲਵੀਰ ਸਿੰਘ ਘੁੰਨਸ (ਸਾਬਕਾ ਸੀਪੀਐੱਸ, ਐਸਜੀਪੀਸੀ ਮੈਂਬਰ), ਗਗਨਜੀਤ ਸਿੰਘ ਬਰਨਾਲਾ (ਸਾਬਕਾ ਵਿਧਾਇਕ), ਪ੍ਰਕਾਸ਼ ਚੰਦ ਗਰਗ (ਸਾਬਕਾ ਸੀਪੀਐਸ.) ਸੁਖਵਿੰਦਰ ਸਿੰਘ ਔਲਖ (ਸਾਬਕਾ ਵਿਧਾਇਕ), ਗੁਰਬਚਨ ਸਿੰਘ ਬਚੀ, ਮਨਜੀਤ ਸਿੰਘ ਬੱਪੀਆਣਾ (ਸ਼੍ਰੋਮਣੀ ਕਮੇਟੀ ਮੈਂਬਰ), ਰਾਮਪਾਲ ਸਿੰਘ ਬਹਿਣੀਵਾਲ (ਐਸਜੀਪੀਸੀ ਮੈਂਬਰ), ਹਰਦੇਵ ਸਿੰਘ ਰੋਗਲਾ (ਸ਼੍ਰੋਮਣੀ ਕਮੇਟੀ ਮੈਂਬਰ), ਮਲਕੀਤ ਸਿੰਘ ਚੰਗਾਲ (ਐਸਜੀਪੀਸੀ ਮੈਂਬਰ),ਬਲਦੇਵ ਸਿੰਘ ਚੂੰਘਾ (ਸ਼੍ਰੋਮਣੀ ਕਮੇਟੀ ਮੈਂਬਰ), ਜਸਵੰਤ ਸਿੰਘ (ਕਾਰਜਕਾਰੀ ਮੈਂਬਰ ਸ਼੍ਰੋਮਣੀ ਕਮੇਟੀ), ਤੇਜਾ ਸਿੰਘ ਕਮਾਲਪੁਰ (ਕਾਰਜਕਾਰੀ ਮੈਂਬਰ ਐਸ.ਜੀ.ਪੀ.ਸੀ.),ਰਣਧੀਰ ਸਿੰਘ ਰੱਖੜਾ, ਤਜਿੰਦਰਪਾਲ ਸਿੰਘ ਸੰਧੂ (ਚੇਅਰਮੈਨ ਐਸ.ਐਸ.ਐਸ. ਬੋਰਡ),  ਸਰਬਜੀਤ ਸਿੰਘ ਡੂਮਵਾਲੀ (ਸੀਨੀਅਰ ਆਗੂ),ਹਰਬੰਸ ਸਿੰਘ ਮੰਜਪੁਰ,  ਸਤਿਗੁਰ ਸਿੰਘ ਨਮੋਲ, ਪਿਰਤਪਾਲ ਸਿੰਘ ਹਾਂਡਾ, ਭੁਪਿੰਦਰ ਸਿੰਘ ਬਜਰੂੜ, ਅਵਤਾਰ ਸਿੰਘ ਜੌਹਲ, ਪਰਮਿੰਦਰ ਸਿੰਘ ਪੰਨੂ, ਰਣਜੀਤ ਸਿੰਘ ਦਬੜੀਖਾਨਾ, ਜਗਤਾਰ ਸਿੰਘ ਰਾਜੇਆਣਾ, ਮੇਜਰ ਸਿੰਘ ਮੋਹਾਲੀ, ਜੀਤ ਸਿੰਘ ਚੰਦੁਰਾਈਆਂ, ਹਰਵੇਲ ਸਿੰਘ ਮਾਧੋਪੁਰ, ਦਮਨਵੀਰ ਸਿੰਘ ਫਿਲੌਰ, ਹਰਮੰਦਰ ਸਿੰਘ ਗੱਗੜਪੁਰ, ਗੁਰਮੀਤ ਸਿੰਘ ਮਾਮਦਪੁਰ, ਮਨਿੰਦਰਪਾਲ ਸਿੰਘ ਬਰਾੜ, ਹਰਪ੍ਰੀਤ ਸਿੰਘ ਬੰਨੀ ਜੌਲੀ ਦਿੱਲੀ, ਰਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਗੁਰਮ ਲੁਧਿਆਣਾ, ਹਰਬੰਸ ਸਿੰਘ ਸੰਘਰੇੜੀ ਅਤੇ ਜਸਵਿੰਦਰ ਸਿੰਘ ਖਾਲਸਾ, ਕਰਨ ਦਿੜਬਾ, ਐਡਵੋਕੇਟ ਸਿਮਰਨਜੀਤ ਸਿੰਘ ਬਰਨਾਲਾ, ਚੇਅਰਮੈਨ ਰਵੀ ਵਿਰਕ, ਚੇਅਰਮੈਨ ਕੁਲਵੰਤ ਸਿੰਘ, ਚੇਅਰਮੈਨ ਮਹੀਪਾਲ ਭੁੱਲਨ ਆਦਿ ਮੌਜੂਦ ਸਨ।