ਮੁੱਖ ਮੰਤਰੀ ਮਾਨ ਪਹਿਲਾਂ ਮੈਨੂੰ ਨੋਟਿਸ ਭੇਜਣ, ਫਿਰ ਮੈਂ ਇਸ ਦਾ ਜਵਾਬ ਦਿਆਂਗਾ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 02 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਬਿਆਨ ਜਾਰੀ ਕੀਤਾ ਹੈ ਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿਸ ਦੌਰਾਨ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਕਰੀਬ 55 ਲੱਖ ਰੁਪਏ ਕਾਨੂੰਨੀ ਤੌਰ ’ਤੇ ਖਰਚ ਕੀਤੇ ਗਏ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਇਹ 55 ਲੱਖ ਰੁਪਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਵਸੂਲ ਕੇ ਪੰਜਾਬ ਦੇ ਖ਼ਜ਼ਾਨੇ ਵਿੱਚ ਜਮਾ ਕੀਤੇ ਜਾਣਗੇ। ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਮਾਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਅਜਿਹੀ ਚੇਤਾਵਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਪਹਿਲਾਂ ਮੈਨੂੰ ਨੋਟਿਸ ਭੇਜਣ, ਫਿਰ ਮੈਂ ਇਸ ਦਾ ਜਵਾਬ ਦਿਆਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਸਿਰਫ ਜੁਮਲੇ ਬਣਾਉਣੇ ਹੀ ਜਾਣਦੇ ਹਨ। ਚੰਗਾ ਹੁੰਦਾ ਕਿ ਉਹ ਟਵੀਟ ਕਰਨ ਤੋਂ ਪਹਿਲਾਂ ਮੈਨੂੰ ਨੋਟਿਸ ਭੇਜਦੇ ਅਤੇ ਉਸ ਨੋਟਿਸ ਦੀ ਕਾਪੀ ਨਾਲ ਚਿਪਕਾ ਕੇ ਟਵੀਟ ਕਰਦੇ। ਉਨ੍ਹਾਂ ਨੇ ਤਾਂ ਹਜੇ ਤਕ ਖਰਚਾ ਅਦਾ ਵੀ ਨਹੀਂ ਕੀਤੇ, ਤਾਂ ਉਹ ਮੇਰੇ ਕੋਲੋਂ ਕਿਵੇਂ ਵਸੂਲੀ ਕਰ ਸਕਦੇ ਹਨ? ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਪੀ ਕੇ ਬਿਆਨ ਦਿੰਦੇ ਹਨ।