ਐਸਓਆਈ ਪੀਯੂ ਸਟੂਡੈਂਟ ਵਿੰਗ ਦੇ ਹਰਕਮਲ ਸਿੰਘ ਭੂਰੇ ਗਿੱਲ ਪ੍ਰਧਾਨ ਨਿਯੁਕਤ

ਚੰਡੀਗੜ੍ਹ, 11 ਅਗਸਤ : ਯੂਥ ਆਗੂ ਹਰਕਮਲਤ ਸਿੰਘ ਭੂਰੇ ਗਿੱਲ ਨੂੰ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦਾ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ ਓ ਆਈ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਦੱਸਿਆ ਕਿ ਜਤਿੰਦਰਜੀਤ ਸਿੰਘ ਬਰਾੜ ਨੂੰ ਕਾਰਜਕਾਰੀ ਪ੍ਰਧਾਨ, ਭੁਪਿੰਦਰ ਸਿੰਘ ਪਾਰਟੀ ਪ੍ਰਧਾਨ ਤੇ ਬਿਕਰਮ ਸਿੰਘ ਸੰਧੂ ਨੂੰ ਸਟੂਡੈਂਟ ਵਿੰਗ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹੋਰ ਅਹੁਦੇਦਾਰਾਂ ਵਿਚ ਗੁਰਨੂਰ ਸਿੰਘ ਖੰਨਾ ਨੂੰ ਚੇਅਰਮੈਨ, ਸੰਜਮ ਸਿੰਘ ਢਿੱਲੋਂ ਕੈਂਪਸ ਪ੍ਰਧਾਨ, ਤਰਸ਼ਿੰਦਰ ਸਿੰਘ ਪਾਰਟੀ ਇੰਚਾਰਜ, ਅਰਸ਼ ਸਿੰਘ ਢਿੱਲੋਂ ਚੀਫ ਪੈਟਰਨ, ਸ਼ੇਖਰ ਕੰਬੋਜ ਮੀਤ ਪ੍ਰਧਾਨ ਤੇ ਮੀਤ ਜਟਾਣਾ ਨੂੰ ਇਲੈਕਸ਼ਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਸੀਨੀਅਰ ਆਗੂ ਪਰਮਵੀਰ ਸਿੰਘ ਸਨੀ, ਅਜੈਪਾਲ ਸਿੰਘ ਮਿੱਡੂਖੇੜਾ, ਐਸ ਓ ਆਈ ਦੇ ਸੀਨੀਅਰ ਆਗੂ ਚੇਤਨ ਚੌਧਰੀ, ਸੀਨੀਅਰ ਆਗੂ ਹਰਕੰਵਲ ਸਿੰਘ ਬਿੱਟੂ ਚੁੰਨੀ, ਸੀਨੀਅਰ ਆਗੂ ਰਣਬੀਰ ਸਿੰਘ ਰਾਣਾ ਅਤੇ ਪਰਮਿੰਦਰ ਸਿੰਘ ਸੋਮਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹਾਜ਼ਰ ਸਨ।