ਗਵਰਨਰ ਚੰਡੀਗੜ੍ਹ ਪੁਲਿਸ ਨੂੰ ਕਟਾਰੂਚੱਕ ਖਿਲਾਫ ਕੇਸ ਦਰਜ ਕਰ ਕੇ ਤੁਰੰਤ ਗ੍ਰਿਫਤਾਰ ਕਰਨ ਦੀ ਹਦਾਇਤ ਦੇਣ: ਮਜੀਠੀਆ

ਚੰਡੀਗੜ੍ਹ, 11 ਜੂਨ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਖੁਰਾਕ ਅਤੇ ਸਿਵਲ ਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਚੰਡੀਗੜ੍ਹ ਪੁਲਿਸ ਨੂੰ ਹਦਾਇਤ ਦੇਣ ਕਿਉਂਕਿ ਮੰਤਰੀ ਇਕ ਦਲਿਤ ਨੌਜਵਾਨ ਦਾ ਜਿਣਸੀ ਸੋਸ਼ਣ ਕੀਤਾ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਮੰਤਰੀ ਦਾ ਬਚਾਅ ਕਰਨ ’ਤੇ ਲੱਗੀ ਹੈ। ਬਿਕਰਮ ਸਿੰਘ ਮਜੀਠੀਆ, ਜਿਹਨਾਂ ਯੂ ਟੀ ਦੇ ਪ੍ਰਸ਼ਾਸਕ ਨੂੰ ਇਸ ਮਾਮਲੇ ’ਤੇ ਪੱਤਰ ਵੀ ਲਿਖਿਆ ਹੈ, ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਵੱਲੋਂ ਜਿਣਸੀ ਸੋਸ਼ਣ ਕੀਤੇਜਾਣ  ਦੀ ਅਸ਼ਲੀਲ ਵੀਡੀਓ ਉਹਨਾਂ ਨੂੰ ਪ੍ਰਸ਼ਾਸਕ ਵਜੋਂ ਸੌਂਪੀ ਗਈ ਹੈ, ਇਸ ਲਈ ਉਹ ਇਸ ਮਾਮਲੇ ਵਿਚ ਢੁਕਵੀਂ ਕਾਰਵਾਈਕਰ  ਸਕਦੇ ਹਨ। ਉਹਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਵੀ ਫੋਰੈਂਸਿਕ ਜਾਂਚ ਵਿਚ ਵੀਡੀਓ ਨੂੰ ਅਸਲੀ ਪਾਇਆ ਹੈ, ਇਸ ਲਈ ਇਹ ਮੰਤਰੀ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦਾ ਢੁਕਵਾਂ ਮਾਮਲਾ ਬਣਦਾ ਹੈ। ਸਰਦਾਰ ਮਜੀਠੀਆ ਨੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਤਾਂ ਜੋ ਇਹ ਪਤਾ ਲੱਞ ਸਕੇ ਕਿ ਮੁੱਖ ਮੰਤਰੀਸ੍ਰੀ  ਭਗਵੰਤ ਮਾਨ ਸ੍ਰੀ ਕਟਾਰੂਚੱਕ ਨੂੰ ਇੰਨਾ ਪਿਆਰ ਅਤੇ ਪੀੜਤ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ, ਇਹ ਗੱਲ ਜੱਗ ਜ਼ਾਹਰ ਹੋ ਸਕੇ। ਉਹਨਾਂ ਨੇ ਰਾਜਪਾਲ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਮੰਤਰੀ ਕਟਾਰੂਚੱਕ ਨੂੰ ਵਿਧਾਨ ਸਭਾ ਵਿਚ ਨਾ ਬੈਠਣ ਦੇਣ ਕਿਉਂਕਿ ਵਿਧਾਨ ਦੇ ਅਮੀਰ ਸਿਧਾਂਤਾਂ ਦੀ ਉਹਨਾਂ ਆਪਣੀ ਕਰਤੂਤ ਨਾਲ ਉਲੰਘਣਾ ਕੀਤੀ ਹੈ। ਸਾਬਕਾ ਮੰਤਰੀ ਨੇ ਕਿਹਾਕਿ  ਇਹ ਸਾਰਾ ਮਾਮਲਾ ਪੰਜਾਬ ਵਿਚ ਦਬੇ ਕੁਚਲੇ ਸਮਾਜ ਦੇ ਮੈਂਬਰ ਨੂੰ ਨਿਆਂ ਦੇਣਾ ਯਕੀਨੀ ਬਣਾਉਣਾ ਹੈ। ਸੂਬੇ ਦੇ ਸੰਵਿਧਾਨਕ ਮੁਖੀ  ਵਜੋਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਕਟਾਰੂਚੱਕ ਖਿਲਾਫ ਸਖ਼ਤ ਕਾਰਵਾਈਕਰੋ  ਤਾਂ ਜੋ ਇਹ ਸੰਦੇਸ਼ ਜਾਵੇ ਕਿ ਕਿਸੇ ਨੂੰ ਵੀ ਸਮਾਜ ਦੇ ਦਬੇ ਕੁਚਲੇ ਵਰਗ ਦਾ ਸੋਸ਼ਣ ਕਰਨ ਦੀ ਆਗਿਆ ਨਹੀਂ ਹੈ ਤੇ ਨਾ ਹੀ ਅਜਿਹਾ ਕਰਨ ਵਾਲੇ ਬਖਸ਼ੇ ਜਾਣਗੇ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਤੁਸੀਂ ਆਬਾਦੀ ਦੇ ਉਸ ਵਰਗ ਦੀ ਜਾਨ ਮਾਲ ਦੀ ਰਾਖੀ ਵੀ ਕਰੋਗੇ ਜਿਸਦੀ ਆਵਾਜ਼ ਅਕਸਰ ਦਬ ਜਾਂਦੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਤੁਸੀਂ ਪੰਜਾਬੀਆਂ ਨੂੰ ਵੀ ਰਾਹਤ ਦਿਓਗੇ ਜੋ ਇਸ ਸਾਰੇ ਮਾਮਲੇ ਨੂੰ ਲੈ ਕੇ ਪ੍ਰੇਸ਼ਾਨ ਹਨ ਅਤੇ ਕੇਸ ਵਿਚ ਨਿਆਂ ਵਾਸਤੇ ਤੁਹਾਡੇ ਵੱਲ ਵੇਖ ਰਹੇ ਹਨ। ਹੋਰ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਭਾਵੇਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੀ ਅਸ਼ਲੀਲ ਵੀਡੀਓ ਰਾਜਪਾਲ ਨੂੰ 1 ਮਈ ਨੂੰ ਮਿਲ ਗਈਸੀ  ਪਰ ਆਪ ਸਰਕਾਰ ਨੇ ਹੁਣ ਤੱਕ ਸ੍ਰੀ ਕਟਾਰੂਚੱਕ ਖਿਲਾਫ ਕਾਰਵਾਈ ਦਲ ਲੋੜ ਨਹੀਂ ਸਮਝਦੀ। ਉਹਨਾਂ ਕਿਹਾ ਕਿ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਯੂ ਟੀ ਦੇ ਪ੍ਰਸ਼ਾਸਕ ਵਜੋਂ ਚੰਡੀਗੜ੍ਹ ਦੇ ਡੀ ਜੀ ਪੀ ਨੂੰ ਹਦਾਇਤ ਕੀਤੀ ਸੀ ਕਿ ਉਹ ਵੀਡੀਓ ਦੀ ਘੋਖ ਕਰਵਾਉਣ ਅਤੇ ਇਸਦੀ ਰਿਪੋਰਟ ਸੌਂਪਣ। ਉਹਨਾਂ ਕਿਹਾ ਕਿ ਇਸ ਮਗਰੋਂ ਇਹ ਸਪਸ਼ਟ ਹੋ ਗਿਆ ਕਿ ਵੀਡੀਓ ਅਸਲੀ ਹੈ ਅਤੇ ਇਸ ਨਾਲ ਕਿਸੇ ਤਰੀਕੇ ਛੇੜਖਾਨੀ ਨਹੀਂ ਕੀਤੀ ਗਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੱਚਾਈ ਹੀ ਆਪ ਸਰਕਾਰ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਲਈਮੰਤਰੀ  ਖਿਲਾਫ ਕਾਰਵਾਈ ਕਰਨ ਤੇ ਉਹਨਾਂ ਨੂੰ ਸਰਕਾਰ ਵਿਚੋਂ ਬਰਖ਼ਾਸਤ ਕਰਨ ਵਾਸਤੇ ਕਾਫੀ ਸੀ ਤੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਉਲਟਾ ਆਪ ਸਰਕਾਰ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਮੰਤਰੀ ਦੇ ਅਪਰਾਧ ’ਤੇ ਪਰਦਾ ਪਾਉਣ ਦਾ ਵੀ ਯਤਨ ਕੀਤਾ। ਸਰਦਾਰ ਮਜੀਠੀਆ ਨੇ ਆਪਣੀ ਚਿੱਠੀ ਵਿਚ ਇਹ ਵੀ ਦੱਸਿਆ ਕਿ ਕਿਵੇਂ ਪੀੜਤ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚਿਆ ਤੇ ਦੱਸਿਆ ਕਿ ਕਿਵੇਂ ਮੰਤਰੀ ਨੇ ਉਸ ਨਾਲ ਦੋਸਤੀ ਪਾਈ ਤੇ ਫਿਰ ਸਰਕਾਰੀ ਨੌਕਰੀ ਦੁਆਉਣ ਦਾ ਝਾਂਸਾ ਦੇ ਕੇ ਉਸਦਾ ਜਿਣਸੀ ਸੋਸ਼ਣ ਕੀਤਾ। ਉਹਨਾਂ ਕਿਹਾ ਕਿ ਕਟਾਰੂਚੱਕ ਨੇ 2013 ਤੋਂ 2014 ਤੱਕ ਉਸਦਾ ਜਿਣਸੀ ਸੋਸ਼ਣ ਸ਼ੁਰੂ ਕੀਤਾ ਜੋ 2021 ਤੱਕ ਜਾਰੀ ਰਿਹਾ। ਉਹਨਾਂ ਇਹ ਵੀ ਦੱਸਿਆ ਕਿ ਹੁਣ ਪੀੜਤ ਫਰਾਰ ਹੈ ਕਿਉਂਕਿ ਉਸਨੂੰ ਮੰਤਰੀ ਤੋਂ ਜਾਨ ਨੂੰ ਖ਼ਤਰਾ ਮਹਿਸੂਸ ਹੋਰਿਹਾ  ਹੈ। ਉਹਨਾਂ ਕਿਹਾ ਕਿ ਕੌਮੀ ਕਮਿਸ਼ਨ ਦੀ ਹਦਾਇਤ ਦੇ ਬਾਵਜੂਦ ਪੰਜਾਬ ਸਰਕਾਰ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ ਤੇ ਮੰਤਰੀ ਦਾ ਬਚਾਅ ਕਰ ਰਹੀ ਹੈ। ਉਹਨਾਂ ਕਿਹਾ ਕਿ ਰਾਜਪਾਲ ਨੇ ਆਪਸਰਕਾਰ  ਨੂੰ ਚੇਤੇ ਵੀ ਕਰਵਾਇਆ ਹੈ ਕਿ ਮੰਤਰੀ ਨੇ ਘਿਨੌਣਾ ਅਪਰਾਧ ਕੀਤਾ ਹੈ ਤੇ ਉਸਨੂੰ ਹੁਣ ਵਜ਼ਾਰਤ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।