ਗੌਰਵ ਯਾਦਵ ਨੇ ਹਾਕੀ ਟੀਮ ਦੇ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ

  • ਕੈਪਟਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ‘ਚ DSP ਦੇ ਅਹੁਦੇ ‘ਤੇ ਹਨ ਤਾਇਨਾਤ

ਚੰਡੀਗੜ੍ਹ, 13 ਅਗਸਤ 2024 : ਪੈਰਿਸ ਓਲੰਪਿਕ 2024 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ DSP ਦੇ ਅਹੁਦੇ ‘ਤੇ ਤਾਇਨਾਤ ਚਾਰ ਖਿਡਾਰੀਆਂ ਨਾਲ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਵਲੋਂ ਮੁਲਾਕਾਤ ਕੀਤੀ ਗਈ ਹੈ। ਹਾਕੀ ਖਿਡਾਰੀ ਕੈਪਟਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨਾਲ ਇਕ ਤਸਵੀਰ ਵੀ DGP ਗੌਰਵ ਯਾਦਵ ਨੇ ਐਕਸ ਹੈਂਡਲ ‘ਤੇ ਸਾਂਝੀ ਕੀਤੀ ਹੈ। ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ, “ਸਾਡੇ ਪੰਜਾਬ ਪੁਲਿਸ ਦੇ ਡੀਐਸਪੀਜ਼ ਦੇ ਅੰਤਰਰਾਸ਼ਟਰੀ ਪੱਧਰ ‘ਤੇ ਬੇਹਤਰੀਨ ਪ੍ਰਦਰਸ਼ਨ ਦੇਖ ਕੇ ਬਹੁਤ ਖੁਸ਼ੀ ਹੋਈ! ਕੈਪਟਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ #Paris2024 ਤੋਂ ਕਾਂਸੀ ਦਾ ਤਗਮਾ ਲੈ ਕੇ ਆਏ ਹਨ। ਪੁਲਿਸਿੰਗ ਅਤੇ ਹਾਕੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸੱਚਮੁੱਚ ਸ਼ਲਾਘਾਯੋਗ ਹੈ।