ਸਾਬਕਾ ਮੁੱਖ ਮੰਤਰੀ ਚੰਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਸੰਗਤ ਤੋਂ ਮੰਗੀ ਮੁਆਫੀ

ਚੰਡੀਗੜ੍ਹ, 18 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਗੜੀ ਉਤਰ ਦੀ ਟੋਪੀ ਪਹਿਨਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਕੇ ਮੁਆਫੀ ਮੰਗੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਲਤੀ ਨਾਲ ਟੋਪੀ ਪੜੜੀ ਉਤੇ ਰੱਖੀ ਗਈ। ਇਹ ਇਕ ਵੱਡੀ ਗਲਤੀ ਹੋਈ ਹੈ, ਜਿਸ ਨੂੰ ਦਾਸ ਸਵੀਕਾਰ ਕਰਦਾ ਹੈ। ਇਕ ਨਿਮਾਣੇ ਸਿੱਖ ਵਜੋਂ ਆਪਣੀ ਇਸ ਭੁੱਲ ਲਈ ਆਪ ਜੀ ਅਤੇ ਸਮੂਹ ਸਿੱਖ ਸੰਗਤ ਤੋਂ ਮੈਂ ਸਿਰ ਨਿਵਾ ਕੇ ਮੁਆਫੀ ਮੰਗਦਾ ਹਾਂ ਜੀ। ਆਪਣੀ ਇਸ ਭੁੱਲ ਨੂੰ ਬਖਸਾਉਣ ਲਈ ਮੈਂ ਆਪਣੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਗੁਰਬਾਣੀ ਕੀਰਤਨ ਵੀ ਕਰਾਵਾਂਗਾ ਜੀ।