ਪੰਜਾਬ ਯੂਨੀਵਰਸਿਟੀ ਵਿਖੇ ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

  • ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ
  • ਪੰਜਾਬ ਯੂਨੀਵਰਸਿਟੀ ਵਿਖੇ ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਭਾਈ ਵੀਰ ਸਿੰਘ: ਸਖਸ਼ੀਅਤ, ਸਿਰਜਣਾ ਅਤੇ ਚਿੰਤਨ (ਸ਼ਬਦ-ਦਰਸ਼ਨ ਪਰਿਪੇਖ) ਵਿਸ਼ੇ ‘ਤੇ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

ਚੰਡੀਗੜ੍ਹ 14 ਜੁਲਾਈ : ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਭਾਈ ਵੀਰ ਸਿੰਘ: ਸਖਸ਼ੀਅਤ, ਸਿਰਜਣਾ ਅਤੇ ਚਿੰਤਨ (ਸ਼ਬਦ-ਦਰਸ਼ਨ ਪਰਿਪੇਖ) ਵਿਸ਼ੇ ‘ਤੇ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ.ਸੀ.ਐਸ.ਐਸ.ਆਰ. ਕਾਨਫਰੰਸ ਹਾਲ ਵਿਖੇ ਹੋਇਆ। ਇਸ ਕਾਨਫਰੰਸ ਦਾ ਆਯੋਜਨ ਖੋਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ਕਰਵਾਇਆ ਗਆ। ਇਸ ਕਾਨਫਰੰਸ ਦੌਰਾਨ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ 64 ਖੋਜ ਪੱਤਰ ਪੇਸ਼ ਕੀਤੇ ਜਾਣਗੇ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਗੁਰਮਤਿ ਦੇ ਪਰਿਪੇਖ ਵਿਚ ਗੁਰਮੁਖ-ਉਸਾਰੂ ਸੋਚ ਅਤੇ ਸਰਬੱਤ ਦੇ ਭਲੇ ਵਾਲੀ ਸਖਸ਼ੀਅਤ ਹਨ। ਭਾਈ ਵੀਰ ਸਿੰਘ ਦੀ ਸਖਸ਼ੀਅਤ ਸਮਾਜ ਸਿਰਜਕ ਵਾਲੀ ਹੈ ਅਤੇ ਪੰਜਾਬੀ ਅਕਾਦਮਿਕਤਾ ਨੇ ਉਸਦੀ ਸਖਸ਼ੀਅਤ ਅਤੇ ਕਾਰਜ ਪ੍ਰਤੀ ਗੈਰ-ਜ਼ਿੰਮੇਵਾਰਨਾ ਰਵੱਈਆ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਧਿਆਨ ਵਿਚ ਰੱਖ ਕੇ ਵਿਿਦਅਕ ਪ੍ਰਣਾਲੀਆਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਨਾਦ ਪ੍ਰਗਾਸੁ ਸੰਸਥਾ ਨੇ ਇਸ ਕਾਨਫਰੰਸ ਰਾਹੀਂ ਇਹ ਯਾਦ ਕਰਵਾਇਆ ਹੈ ਕਿ ਅਸੀਂ ਭਾਈ ਵੀਰ ਸਿੰਘ ਬਾਰੇ ਓਝਲ ਹਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਦੇ ਨੁਮਾਇੰਦੇ ਡਾ. ਹਰਸ਼ ਨਈਅਰ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਮੈਂ ਬਚਪਨ ਵਿਚ ਉਹਨਾਂ ਦੇ ਨਾਵਲ ਸੁੰਦਰੀ ਰਾਹੀਂ ਪੜਿਆ ਸੀ, ਜਿਸਦਾ ਬਿੰਬ ਇਸ ਕਾਨਫਰੰਸ ਰਾਹੀਂ ਤਾਜ਼ਾ ਹੋ ਗਿਆ ਹੈ। ਮੈਂ ਉਮੀਦ ਹੈ ਕਿ ਇਸ ਕਾਨਫੌਰੰਸ ਰਾਹੀਂ ਚੰਗੀ ਬਹਿਸ ਸਾਹਮਣੇ ਆ ਸਕੇਗੀ। ਯੂਨੀਵਰਸਿਟੀ ਦੇ ਡੀ.ਯੂ.ਆਈ. ਤੋਂ ਡਾ. ਰੁਮੀਨਾ ਸੇਠੀ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਕਾਦਮਿਕਤਾ ਦੀ ਚਿੰਤਨੀ ਅਭਿਆਸ ਪ੍ਰਕਿਿਰਆ ਵਿਚ ਭਾਈ ਵੀਰ ਸਿੰਘ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਈ ਵੀਰ ਸਿੰਘ ਆਧੁਨਿਕਤਾ ਦੇ ਨਾਲ ਸੰਵਾਦ ਕਰਦੀ ਉਹ ਸਖਸ਼ੀਅਤ ਹੈ ਜਿਸ ਵਿਚ ਸਭਿਆਤਾਈ ਕਦਰਾਂ ਕੀਮਤਾਂ ਦੀ ਨਿਰੰਤਰਤਾ ਦੇਖਣ ਨੂੰ ਮਿਲਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਉਹ ਸ਼ਖਸੀਅਤ ਹੈ ਜਿਸਨੁੰ ਵਰਤਮਾਨ ਪਰਿਪੇਖ ਵਿਚ ਵਿਚਾਰਨ ਦੀ ਜ਼ਰੂਰਤ ਹੈ ਬਜਾਇ ਕਿ ਬੀਤੇ ਹੋਏ ਦੇ। ਪਰ ਇਸ ਵਿਚ ਅੱਤ ਦਰਜ਼ੇ ਦੇ ਸੱਜੇਪੱਖੀਆਂ ਤੇ ਅੱਤ ਦਰਜ਼ੇ ਦੇ ਖੱਬੇਪੱਖੀਆਂ ਦੀ ਰਾਜਨੀਤੀ ਹਾਵੀ ਹੋ ਚੁੱਕੀ ਹੈ। । ਇਸ ਲਈ ਭਾਈ ਵੀਰ ਸਿੰਘ ਬਾਰੇ ਬਣੀ ਰਾਵਾਂ ਨੂੰ ਚੁੇਤਨਾ ਦੇ ਬਿਰਤਾਂਤ ਵਜੋਂ ਵਿਚਾਰਨ ਦੀ ਜ਼ਰੂਰਤ ਹੈ। ਇਸ ਦ੍ਰਿਸ਼ਟੀ ਵਿਚ ਨਾਦ ਪ੍ਰਗਾਸ ਦਾ ਇਹ ਯਤਨ ਅਹਿਮ ਹੋ ਜਾਂਦਾ ਹੈ। ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜੋ ਇਸ ਰਾਜਨੀਤਿਕ ਵਰਤਾਰੇ ਕਾਰਨ ਸਥਾਪਿਤ ਰਾਵਾਂ ਕਾਰਨ ਸਾਹਮਣੇ ਨਹੀਂ ਆ ਸਕਿਆ ਉਹ ਇਸ ਸੈਮੀਨਾਰ ਵਿਚੋਂ ਨਿਕਲ ਆ ਸਕੇ। ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐਸ. ਬਾਵਾ ਨੇ ਕਿਹਾ ਕਿ ਭਾਈ ਵੀਰ ਸਿੰਘ ਉਹ ਸ਼ਖਸੀਅਤ ਹੈ ਜਿਸਨੇ ਇਕੱਲਿਆਂ ਇਕ ਸੰਸਥਾ ਵਾਂਗ ਕੰਮ ਕੀਤਾ ਹੈ। ਇਸ ਵਿਚ ਉਹਨਾਂ ਦੀ ਲੇਖਣੀ ਦੇ ਨਾਲ ਨਾਲ ਸਮਾਜ ਲਈ ਕੀਤੇ ਉਹਨਾਂ ਦੇ ਕਾਰਜ ਵੀ ਸ਼ਾਮਲ ਹਨ ਜਿਸ ਵਿਚ ਪਹਿਲੀ ਪ੍ਰਿੰਟਿੰਗ ਪ੍ਰੈੱਸ, ਖਾਲਸਾ ਅਖਬਾਰ, ਪੰਜਾਬ ਐਂਡ ਸਿੰਧ ਬੈਂਕ, ਅਨਾਥਾਲ਼ਯ, ਵਿਧਵਾ ਆਸ਼ਰਮ ਆਦਿ ਸਥਾਪਿਤ ਕਰਨੇ ਅਹਿਮ ਹਨ। ਇਸ ਲਈ ਉਸ ਬਹੁ-ਪੱਖੀ ਸ਼ਖਸੀਅਤ ਦੇ ਜਨਮ ਵਰ੍ਹੇਗੰਢ ਨੂੰ ਸਮਰਪਿਤ ਨਾਦ ਪ੍ਰਗਾਸ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ਕਰਾਈ ਜਾ ਰਹੀ ਇਹ ਕਾਨਫਰੰਸ ਵਿਚ ਸ਼ਾਮਲ ਹੋਣਾ ਮੇਰਾ ਸੁਭਾਗ ਹੈ। ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਚੇਅਰਪਰਸਨ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਨਾਦ ਪ੍ਰਗਾਸ, ਸ੍ਰੀ ਅੰਮ੍ਰਿਤਸਰ, ਨਵੀਨ ਚਿੰਤਨ, ਦਰਸ਼ਨ, ਤੇ ਪਰੰਪਰਾਗਤ ਗਿਆਨ ਪ੍ਰਣਾਲੀਆਂ ਨੂੰ ਮੁਖਾਤਿਬ ਸ਼ਬਦ ਦਰਸ਼ਨ ਲਈ ਕਾਰਜਸ਼ੀਲ ਸੰਸਥਾ ਹੈ।ਉਹ ਲੰਮੇ ਸਮੇਂ ਤੋਂ ਅੰਮ੍ਰਿਤਸਰ ਲਿਟਰੇਚਰ ਫੈਸਟੀਵਲ ਕਰਾਉਂਦੇ ਆ ਰਹੇ ਹਨ ਤੇ ਸਾਡੀ ਕਾਮਨਾ ਸੀ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਵੀ ਮਿਲ ਕੇ ਸਾਹਿਤਕ ਸਮਾਗਮ ਕਰੀਏ। ਇਹ ਮੌਕਾ ਭਾਈ ਵੀਰ ਸਿੰਘ ਨੂੰ ਸਮਰਪਿਤ ਇਸ ਕਾਨਫਰੰਸ ਦੇ ਸ਼ੁਭ ਮੌਕੇ ਸ਼ਾਇਆ ਹੈ। ਇਸ ਇਸ ਕਾਨਫਰੰਸ ਨੂੰ ਉਹਨਾਂ ਦੇ ਨਾਲ ਮਿਲ ਕੇ ਕਰਾਉਣਾ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ।ਇਸਦੇ ਨਾਲ ਨਾਲ ਉਹਨਾਂ ਨੇ ਹੈਰਲਡ ਬਲੂਮ ਦੇ ਹਵਾਲੇ ਨਾਲ ਭਾਈ ਵੀਰ ਸਿੰਘ ਦੀ ਪੜ੍ਹਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਦੋ ਪੁਸਤਕਾਂ – ਭਾਈ ਵੀਰ ਸਿੰਘ ਦੀ ਅਨੁਵਾਦ ‘ਸੁਕਰਾਤ ਦਾ ਮੁਕੱਦਮਾ’, ਗੋਲਡਨ ਫੈਦਰਸ ਅਤੇ ਇਕ ਤ੍ਰੈਮਾਸਕੀ ਮੈਗਜ਼ੀਨ ‘ਮਕਰੰਦ’ ਰਿਲੀਜ਼ ਕੀਤੇ ਗਏ।ਅੱਜ ਹੋਏ ਦੋ ਅਕਾਦਮਿਕ ਸੈਸ਼ਨਾਂ ਦੌਰਾਨ 8 ਖੋਜ ਪੱਤਰ ਪੇਸ਼ ਕੀਤੇ ਗਏ।