ਕਿਸਾਨ ਆਗੂ ਪੰਧੇਰ ਨੇ ਗਿਰਫਤਾਰੀ ਮਗਰੋਂ ਲਗਾਏ ਇਸ ਸੂਬੇ ਦੇ ਭਾਜਪਾ ਪ੍ਰਧਾਨ ਤੇ ਇਲਜਾਮ

ਚੰਡੀਗੜ੍ਹ, 7 ਅਪ੍ਰੈਲ : ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੂੰ ਤਾਮਿਲਨਾਡੂ ਪੁਲਸ ਨੇ ਗਿਰਫ਼ਤਾਰ ਕਰ ਲਿਆ ਤੇ ਉਨ੍ਹਾਂ ਨੇ ਬਿਆਨ ਜਾਰੀ ਕੀਤਾ ਕੀ ਉਹ ਇਸ ਤੋਂ ਡਰਦੇ ਨਹੀਂ ਤੇ ਉਨ੍ਹਾਂ ਨਾਲ ਹੋਰ 7 ਆਗੂ ਗਿਰਫ਼ਤਾਰ ਕੀਤੇ ਗਏ ਹਨ। ਪੰਧੇਰ ਨੇ ਗਿਰਫਤਾਰੀ ਨੂੰ ਲੈ ਕੇ ਭਾਜਪਾ ਪ੍ਰਧਾਨ ਤੇ ਇਲਜ਼ਾਮ ਲਾਏ ਹਨ, ਉਨ੍ਹਾਂ ਨੇ ਕਿਹਾ ਕਿ ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਕੇ . ਅੰਨਾਮਿਲਾਏ ਜੋ ਕਿ 38 ਸਾਲਾਂ ਦੇ ਇੱਕ ਰਿਟਾਇਰਡ ਆਈਪੀਐਸ ਅਫਸਰ ਹੈ, ਜਿਸਨੇ ਨੌਕਰੀ ਛੱਡ ਭਾਜਪਾ ਦਾ ਦਾਮਨ ਫੜਿਆ। ਇਹ ਭਾਜਪਾ ਦੇ ਕੋਇੰਬਟੂਰ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਨੇ। ਜਦੋਂ ਇਸ ਨੂੰ ਪਤਾ ਲੱਗਿਆ ਕਿ ਕਿਸਾਨ ਭਾਜਪਾ ਦੇ ਹਰਿਆਣੇ ਦੇ ਸੀਐਮ ਤੇ ਮੋਦੀ ਦਾ ਪੁਤਲਾ ਫੂਕੇਗਾ, ਇਸ ਨੇ ਭਾਜਪਾ ਦਾ ਪ੍ਰਭਾਵ ਵਰਤ ਕੇ ਇਲੈਕਸ਼ਨ ਕਮਿਸ਼ਨ ਦਾ ਪ੍ਰਭਾਵ ਵਰਤ ਕੇ ਲੋਕਲ ਪੁਲਿਸ ਨੂੰ ਇਕੱਠ ਕਰਕੇ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ ਤੇ ਲਾਅ ਐਂਡ ਆਰਡਰ ਦੀ ਸਥਿਤੀ ਹੋ ਜਾਏਗੀ। ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਵੇ ਤੇ ਸਾਰਾ ਕੰਟਰੋਲ ਇਲੈਕਸ਼ਨ ਕਮਿਸ਼ਨ ਦੇ ਕੋਲ ਹੁੰਦਾ ਹੈ,ਪੁਲਿਸ ਅਨੁਸਾਰ ਇਹ ਆਈਪੀਐਸ ਅਫਸਰ ਨੇ ਸਾਨੂੰ ਤੇ ਪਰਮਿਸ਼ਨ ਨਹੀਂ ਦੇਣ ਦਿੱਤੀ ਪਰ ਖੁਦ ਇਸ ਵਕਤ ਤੱਕ ਵੱਡਾ ਇਕੱਠ ਕਰਕੇ ਬੈਠਾ ਹੈ ਕਿ ਜੇ ਕਿਸਾਨਾਂ ਨੇ ਪੁਤਲਾ ਫੂਕਿਆ ਤੇ ਲਾਅ ਐਂਡ ਆਰਡਰ ਸਥਿਤੀ ਹੋਵੇਗੀ।