ਸਿੱਖਿਆ ਬੋਰਡ ਦੀ ਵਿੱਤੀ ਹਾਲਤਾਂ ਨੂੰ ਲੈ ਕੇ ਸਮਾਜਿਕ ਸੁਰੱਖਿਆ ਮੰਤਰੀ ਨੂੰ ਮਿਲਿਆ ਕਰਮਚਾਰੀ ਐਸੋਸੀਏਸ਼ਨ ਦਾ ਵਫ਼ਦ

ਚੰਡੀਗੜ੍ਹ, 13 ਮਈ : ਪੰਜਾਬ ਸਰਕਾਰ ਵੱਲ ਖੜ੍ਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰੋੜਾਂ ਰੁਪਏ ਕਾਰਨ ਬੋਰਡ ਦੀ ਵਿੱਤੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਬੋਰਡ ਦੀ ਵਿੱਤੀ ਹਾਲਤ ਨੂੰ ਜਾਣੂ ਕਰਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦਾ ਇਕ ਵਫ਼ ਸਮਾਜਿਕ ਸੁਰੱਖਿਆ, ਇਸਤਰੀ ਵਿਕਾਸ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲਿਆ। ਵਫ਼ਦ ਨੇ ਬੋਰਡ ਦੇ ਵਿੱਤੀ ਹਾਲਤਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਵਫ਼ਦ ਵੱਲੋਂ ਸਮਾਜਿਕ ਸੁਰੱਖਿਆ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਿਤਾਬਾਂ ਦੇ ਬੋਰਡ ਦੇ ਕਰੋੜਾਂ ਰੁਪਏ ਬਕਾਇਆ ਖੜ੍ਹੇ ਹਨ। ਇਸ ਮੌਕੇ ਸਮਾਜਿਕ ਸੁਰੱਖਿਆ ਮੰਤਰੀ ਬਲਜੀਤ ਕੌਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਵਿਭਾਗ ਬਣਦਾ ਬਕਾਇਆ ਛੇਤੀ ਹੀ ਜਾਰੀ ਕੀਤਾ ਜਾਵੇਗਾ। ਵਫਦ ਵਿੱਚ ਸਾਥੀ ਜਗਦੇਵ ਸਿੰਘ,  ਜਸਕਰਨ ਸਿੰਘ ਸਿੱਧੂ , ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਮੀਨਾ ਅਰੋੜਾ ਅਤੇ ਸ੍ਰੀਮਤੀ ਸਵਾਤੀ ਬਵੇਜਾ ਜੀ ਸ਼ਾਮਿਲ ਸਨ।