ਇਤਰਾਜ਼ਯੋਗ ਵਿਗਿਆਪਨ ‘ਤੇ ਫੋਟੋ ਲਗਾ ਕੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਪ੍ਰਤਾਪ ਸਿੰਘ ਬਾਜਵਾ

  • ਬਾਜਵਾ ਨੇ ਚੰਡੀਗੜ੍ਹ ਸੈਕਟਰ-17 ਵਿਚ ਐੱਫਆਈਆਰ ਕਰਾਈ ਦਰਜ 

ਚੰਡੀਗੜ੍ਹ, 27 ਮਈ : ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨੂੰ ਕਿਸੇ ਅਣਪਛਾਤੇ ਨੇ ਫੇਸਬੁੱਕ ‘ਤੇ ਇਤਰਾਜ਼ਯੋਗ ਵਿਗਿਆਪਨ ਲਈ ਇਸਤੇਮਾਲ ਕਰ ਲਿਆ। ਇਸ ਦੀ ਜਾਣਕਾਰੀ ਮਿਲਣ ਦੇ ਬਾਅਦ ਬਾਜਵਾ ਨੇ ਚੰਡੀਗੜ੍ਹ ਸੈਕਟਰ-17 ਵਿਚ ਐੱਫਆਈਆਰ ਦਰਜ ਕਰਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਚੰਡੀਗੜ੍ਹ ਸੈਕਟਰ-17 ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਨਾਲ ਫੇਸਬੁੱਕ ਪੋਸਟ ਦਾ ਇਕ ਪ੍ਰਿੰਟਆਊਟ ਵੀ ਲਗਾਇਆ ਹੈ ਜਿਸ ਵਿਚ ਉੁਨ੍ਹਾਂ ਦੀ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੈ। ਪੁਲਿਸ ਸ਼ਿਕਾਇਤ ਮਿਲਣ ਦੇ ਬਾਅਦ ਪੋਸਟ ਨੂੰ ਪਾਉਣ ਵਾਲੇ ਆਈਪੀ ਅਡ੍ਰੈਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 419, 469 (ਜਾਲਸਾਜੀ ਤੇ ੀਠ ਦਾ ਇਸਤੇਮਾਲ ਕਰਕੇ ਬਦਨਾਮ ਕਰਨ)ਤੇ 500 (ਮਾਨਹਾਨੀ) ਤੇ ਸੂਚਨਾ ਉਦਯੋਗਿਕ ਦੀ ਧਾਰਾ 66ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਅਜੇ ਮੀਡੀਆ ਸਾਹਮਣੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਕਾਦੀਆਂ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਵਿਚ ਲਿਖਿਆ ਫੇਸਬੁੱਕ ‘ਤੇ ਇਕ ਪੋਸਟ ਪਾਇਆ ਗਿਆ ਸੀ ਜਿਸ ਵਿਚ ਮੇਰੀਆਂ ਫੋਟੋਆਂ ਦਾ ਇਸਤੇਮਾਲ ਇਤਰਾਜ਼ਯੋਗ ਵਿਗਿਆਪਨ ਲਈ ਕੀਤਾ ਗਿਆ ਸੀ। ਮੇਰੀ ਫੋਟੋ ਦਾ ਇਸ ਤਰ੍ਹਾਂ ਤੋਂ ਗਲਤ ਇਸਤੇਮਾਲ ਕੀਤਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਮੈਂ ਵਿਗਿਆਪਨ ਦੇਣ ਵਾਲੇ ਤੋਂ ਕੋਈ ਦਵਾਈ ਲਈ ਹੋਵੇ। ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਹੈ… ਜਿਸ ਵਿਅਕਤੀ ਨੇ ਮੇਰੀ ਫੋਟੋ ਦਾ ਇਸਤੇਮਾਲ ਕੀਤਾ ਹੈ ਉਹ ਚੰਗੀ ਤਰ੍ਹਾਂ ਤੋਂ ਜਾਣਦਾ ਸੀ ਕਿ ਮੈਂ ਕਦੇ ਇਸ ਤਰ੍ਹਾਂ ਦਾ ਇਲਾਜ ਨਹੀਂ ਕੀਤਾ ਸੀ। ਜ਼ਾਹਿਰ ਤੌਰ ‘ਤੇ ਉਹ ਮੇਰੀ ਅਸਲੀ ਪਛਾਣ ਵੀ ਜਾਣਦਾ ਸੀ ਕਿਉਂਕਿ ਮੈਂ ਇਕ ਮਸ਼ਹੂਰ ਵਿਅਕਤੀਤਵ ਦਾ ਇਨਸਾਨ ਹਾਂ, ਜੋ ਸੰਸਦ ਦਾ ਮੈਂਬਰ ਰਿਹਾ ਹੈ ਤੇ ਵਿਧਾਇਕ ਹੈ।