ਸੀਐਮ ਮਾਨ ਨੇ ਮੇਰੀਆਂ 10 ਚਿੱਠੀਆਂ ਵਿਚੋਂ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ : ਗਵਰਨਰ 

  • ਪੰਜਾਬ ਵਿਚ ਮੇਰੀ ਸਰਕਾਰ ਹੈ, ਕਿਉਂਕਿ ਸਾਰੇ ਆਰਡਰ ਮੇਰੇ ਦਸਤਖ਼ਤਾਂ ਨਾਲ ਹੀ ਨਿਕਲਦੇ ਹਨ : ਗਵਰਨਰ

ਚੰਡੀਗੜ੍ਹ, 12 ਜੂਨ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਇੱਕ ਵਾਰ ਫਿਰ ਸ਼ਬਦੀਂ ਵਾਰ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਗਵਰਨਰ ਨੇ ਕਿਹਾ ਕਿ, ਸੀਐਮ ਮਾਨ ਨੇ ਮੇਰੀਆਂ 10 ਚਿੱਠੀਆਂ ਵਿਚੋਂ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ। ਗਵਰਨਰ ਨੇ ਇਹ ਵੀ ਕਿਹਾ ਕਿ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ, ਸੀਐਮ ਹਰ ਚਿੱਠੀ ਦਾ ਜਵਾਬ ਦੇਣ, ਪਰ ਸੀਐਮ ਸੁਪਰੀਮ ਕੋਰਟ ਦੇ ਹੁਕਮ ਵੀ ਨਹੀਂ ਮੰਨ ਰਹੇ। ਭਗਵੰਤ ਮਾਨ ਵਲੋਂ ਗਵਰਨਰ ਖਿਲਾਫ਼ ਜਿਹੜੀਆਂ ਟਿੱਪਣੀਆਂ ਕੱਲ੍ਹ ਰਾਮ ਲੀਲਾ ਗਰਾਊਂਡ ਵਿਚ ਰੈਲੀ ਦੌਰਾਨ ਕੀਤੀਆਂ ਸਨ, ਉਹਦੇ ਜਵਾਬ ਵਿਚ ਗਵਰਨਰ ਨੇ ਇੱਥੋ ਤੱਕ ਕਹਿ ਦਿੱਤਾ ਕਿ, ਪੰਜਾਬ ਵਿਚ ਮੇਰੀ ਸਰਕਾਰ ਹੈ, ਕਿਉਂਕਿ ਸਾਰੇ ਆਰਡਰ ਮੇਰੇ ਦਸਤਖ਼ਤਾਂ ਨਾਲ ਹੀ ਨਿਕਲਦੇ ਹਨ। ਗਵਰਨਰ ਨੇ ਕਿਹਾ ਕਿ, ਮੈਨੂੰ ਛੋਟੀ ਤੋਂ ਛੋਟੀ ਗੱਲ ਯਾਦ ਹੈ, ਓਹ ਭੁਲੇਖਾ ਨਾ ਰੱਖਣ। ਜਦੋਂ ਇੱਕ ਪੱਤਰਕਾਰ ਨੇ ਗਵਰਨਰ ਨੂੰ ਸਵਾਲ ਕੀਤਾ ਕਿ, ਸੀਐਮ ਮਾਨ ਦਾ ਦੋਸ਼ ਹੈ ਕਿ, ਗਵਰਨਰ ਪੰਜਾਬ ਸਰਕਾਰ ਖਿਲਾਫ਼ ਬੋਲਦੇ ਹਨ ਤਾਂ, ਇਸ ਦੇ ਜਵਾਬ ਵਿਚ ਗਵਰਨਰ ਨੇ ਕਿਹਾ ਕਿ- ਰਿਕਾਰਡ ਪੇਸ਼ ਕਰੋ, ਜੇ ਮੈਂ ਆਪਣੀ ਸਰਕਾਰ ਖਿਲਾਫ਼ ਬੋਲਿਆ ਹੋਵਾਂ। ਇੱਕ ਵਾਰ ਨਹੀਂ 50 ਵਾਰ ਬੋਲਦਾ, ਪੰਜਾਬ ਵਿਚ ਮੇਰੀ ਸਰਕਾਰ ਹੈ। ਗਵਰਨਰ ਨੇ ਇਹ ਵੀ ਕਿਹਾ ਕਿ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ, ਉਹਨੂੰ ਮੈਂ ਮਨਜ਼ੂਰੀ ਦਿਆਂਗਾ। ਡਰੋਨ ਦੇ ਮੁੱਦੇ ਤੇ ਬੋਲਦਿਆਂ ਹੋਇਆ ਗਵਰਨਰ ਨੇ ਕਿਹਾ ਕਿ, ਡਰੋਨਾ ਦੇ ਡਿਗਣ ਦੀ ਗਿਣਤੀ ਪਹਿਲਾ ਨਾਲ਼ੋਂ ਵੱਧ ਗਈ ਹੈ ਅਤੇ ਇੰਨੀ ਵੱਡੀ ਗਿਣਤੀ ਵਿੱਚ ਡਰੋਨਾ ਦਾ ਆਉਣਾ ਪਾਕਿਸਤਾਨ ਦੀ ਆਰਮੀ ਅਤੇ ਦੇਸ਼ ਵਿਰੋਧੀ ਲੋਕਾਂ ਦੇ ਸਾਥ ਬਿਨਾ ਮੁਸ਼ਕਲ ਹੈ। ਸਰਜੀਕਲ ਸਟਰਾਈਕ ਕਰ ਦੇਣੀ ਚਾਹੀਦੀ ਹੈ ਜਿਸ ਨੂੰ ਲੈ ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਰਿਹਾ ਹਾਂ। ਰਾਜਜੀਤ ਦੇ ਮਸਲੇ ਵਿੱਚ ਕਿਹਾ ਕਿ DGP ਨਾਲ ਗੱਲ ਹੋਈ ਉਹ ਕਹਿੰਦੇ ਕਿ ਅਸੀਂ ਫੜ ਲਵਾਂਗੇ। ਦੱਸ ਦਈਏ ਕਿ, ਚੰਡੀਗੜ੍ਹ ਕਾਰਪੋਰੇਸ਼ਨ ਦੇ ਡਪਿੰਗ ਗਰਾਊਡ ਦਾ ਹਾਊਸ ਵਿਚ ਭਖਿਆ ਸੀ ਜਿਸ ਤੇ ਅੱਜ ਗਵਰਨਰ ਨੇ ਮੀਟਿੰਗ ਸੱਦੀ ਸੀ। ਚੰਡੀਗੜ੍ਹ ਸਾਫ਼ ਰਹੇ ਇਹ ਸਾਡੀ ਪ੍ਰਾਥਮਿਕਤਾ ਹੈ, ਇੱਕ ਵੱਡਾ ਪ੍ਰੋਜੈਕਟ ਲਗਾਇਆ ਜਾਵੇ, ਉਸਦਾ ਡਿਜ਼ਾਈਨ ਕੀ ਹੋਵੇ, ਇਸ ਦੀ ਲਾਗਤ ਕਰੀਬ 500 ਕਰੋੜ ਦਾ plant ਲੱਗੇ। Goa ਵਿੱਚ ਵੀ ਇਹਨਾਂ ਨੇ ਲੱਗਿਆ। Neeri ਵਾਲਿਆਂ ਨਾਲ ਗੱਲ-ਬਾਤ ਹੋਈ। ਕੇਂਦਰ ਸਰਕਾਰ ਦੀ ੲੰਜੇਸੀ ਹੈ ਅਤੇ ਵਾਤਾਵਰਨ ਨੂੰ ਲੈ ਚੰਗਾ ਕੰਮ ਕਰਦੇ ਹਨ। ਇੰਨਾਂ ਨਾਲ ਚੰਡੀਗੜ੍ਹ ਵਿੱਚ Plant ਲਗਾਉਣ ਨੂੰ ਲੈ ਗੱਲ-ਬਾਤ ਹੋਈ। ਨਾਗਪੁਰ ਵਿੱਚ ਟੀਮ ਗਈ ਤੇ MOU ਸਾਈਨ ਹੋਇਆ। ਜੋ ਕੌਂਸਲਰ ਕਹਿੰਦਾ ਕਿ Dadumajra ਵਿੱਚ ਨਹੀਂ ਲੱਗਣਾ ਚਾਹੀਦਾ ਹੈ। ਜਦੋਂ ਇਸ ਦਾ ਕੋਈ ਕਾਰਨ ਨਹੀਂ। ਇਹ 1987 ਵਿੱਚ ਪਲਾਇਨ ਆ ਗਿਆ ਸੀ। Goa ਦੇ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਹੋਈ। ਘੱਟੋ-ਘੱਟ 50 ਏਕੜ ਜ਼ਮੀਨ ਚਾਹੀਦੀ ਹੈ ਜੋ ਡੱਡੂ ਮਾਜਰਾ ਤੋਂ ਬਿਨਾ ਹੋਰ ਕਿਤੇ ਵੀ ਨਹੀਂ ਹੈ। ਚੰਡੀਗੜ੍ਹ ਵਿੱਚ ਹੋਰ ਕੋਈ ਵੀ ਜਗ੍ਹਾ ਨਹੀਂ ਹੈ। ਇਹ ਪਲਾਨਟ ਲੱਗਣ ਤੋਂ ਬਾਅਦ ਮੈ 3 ਮਹੀਨੇ ਬਾਅਦ ਜਾਵਾਗਾ। Green tribunal’s ਤੋਂ ਉੱਪਰ ਕਿਸੇ ਦਾ ਵੀ ਫੈਸਲਾ ਨਹੀਂ ਹੈ,  ਇਹਨਾਂ ਦਾ ਫੈਸਲਾ ਸੀ ਕਿ ਜੇ ਨਿਪਟਾਰਾ ਨਹੀਂ ਕਰਦੇ ਤਾਂ ਜੁਰਮਾਨਾ ਲੱਗੇ। ਡੱਡੁਮਾਜਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ, Neeri ਸੱਭ ਕੁਝ ਦੇਖੇਗੀ।