ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਬਣਨ ਸਕਦੇ ਹਨ

ਚੰਡੀਗੜ੍ਹ, 27 ਜਨਵਰੀ : ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਬਣਨ ਸਕਦੇ ਹਨ। ਜ਼ਿਕਰਯੋਗ ਹੈ ਕਿ ਮਹਾਰਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਬੀਤੇ ਦਿਨੀਂ ਰਾਜਪਾਲ ਦੇ ਅਹੁਦੇ ਉਤੇ ਕੰਮ ਕਰਨ ਵਿੱਚ ਅਸਮਰਥਾ ਪ੍ਰਗਟਾਈ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਕਿਹਾ ਸੀ ਕਿ ਉਹ ਆਪਣੇ ਅਹੁਦੇ ਤੋਂਅਸਤੀਫ਼ਾ ਦੇਣਾ ਚਾਹੁੰਦੇ ਹਨ। ਹੁਣ ਇਹ ਚਰਚਾ ਗਰਮ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਉਤੇ ਮਹਾਂਰਾਸ਼ਟਰ ਦਾ ਗਵਰਨਰ ਲਗਾਇਆ ਜਾ ਸਕਦਾ ਹੈ। ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਸਤੰਬਰ 2021 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਪਣੀ ਨਵੀਂ ਪਾਰਟੀ ਬਣਾ ਲਈ ਸੀ। ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਜਿਤਾ ਸਕੇ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਵੱਲੋਂ ਉਨ੍ਹਾਂ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਭਾਜਪਾ ਵੱਲੋਂ ਚੋਣ ਲੜਨ ਲਈ ਨਿਸਚਿਤ ਕੀਤੀ 75 ਸਾਲ ਦੀ ਉਮਰ ਤੋਂ ਵੀ ਪੰਜ ਸਾਲ ਟੱਪ ਚੁੱਕੇ ਹਨ। ਉਂਜ ਵੀ ਹੁਣ ਪੰਜਾਬ ਵਿੱਚ ਉਹਨਾਂ ਦਾ ਕੋਈ ਜਲਵਾ ਨਹੀਂ ਹੈਪਰ ਜੱਟ ਸਿੱਖ ਲੀਡਰ ਦੇ ਤੌਰ ਤੇ ਉਹਨਾਂ ਦੀ ਭੱਲ ਜ਼ਰੂਰ ਹੈ। ਭਾਜਪਾ ਉਹਨਾਂ ਦਾ ਫ਼ਾਇਦਾ ਲੈਣ ਲਈ ਉਹਨਾਂ ਨੂੰ ਕਿਧਰੇ ਅਡਜਸਟ ਕਰਨਾ ਚਾਹੁੰਦੀ ਹੈ ਤਾਂ ਕਿ 2024 ਵਿੱਚ ਪੰਜਾਬ ਚੋਣਾਂ ਵਿੱਚ ਫ਼ਾਇਦਾ ਲਿਆ ਜਾ ਸਕੇ। ਸਮੇਂ ਤੇ ਵਰਤੋਂ ਪੱਖੋਂ ਕੈਪਟਨ ਨੂੰ ਮਹਾਂਰਸ਼ਟਰ ਦੀ ਗਵਰਨਰੀ ਵਧੀਆ ਬਦਲ ਹੈ ਜਿਸਦਾ ਭਾਜਪਾ ਲਾਹਾ ਲੈ ਸਕਦੀ ਹੈ।