ਸਾਬਕਾ ਮੁੱਖ ਮੰਤਰੀ ਬਾਦਲ ਦੀਆਂ ਅਸਥੀਆਂ 3 ਮਈ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਜਾਣਗੀਆਂ ਜਲ-ਪ੍ਰਵਾਹ 

ਚੰਡੀਗੜ੍ਹ, 2 ਮਈ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ 3 ਮਈ, ਬੁੱਧਵਾਰ ਨੂੰ ਦੁਪਹਿਰ 1 ਵਜੇ, ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ, ਪਰਿਵਾਰ ਸਮੇਤ, ਸਵੇਰੇ 11 ਵਜੇ ਪਿੰਡ ਤੋਂ ਰਵਾਨਾ ਹੋਣਗੇ, ਅਤੇ  ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨਗੇ। ਇਸ ਲਈ ਉਹ ਕੱਲ੍ਹ ਪਿੰਡ ਬਾਦਲ ਵਿਖੇ ਹਾਜਰ ਨਹੀਂ ਰਹਿਣਗੇ।