ਸਿਹਤ ਮੰਤਰੀ ਵੱਲੋ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਚੰਡੀਗੜ੍ਹ ਸਨਮਾਨਿਤ 

ਚੰਡੀਗੜ, 2 ਜੁਲਾਈ : ਡਾ. ਬਲਬੀਰ ਸਿੰਘ,ਸਿਹਤ ਮੰਤਰੀ,ਪੰਜਾਬ ਵੱਲੋ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਨੂੰ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ । ਡਾ. ਅੰਸ਼ੂ ਕਟਾਰੀਆ ,ਚੇਅਰਮੈਨ ,ਆਰੀਅਨਜ਼ ਗਰੁੱਪ ਆਫ਼ ਕਾਲਜਿਜ਼  ਨੇ ਡਾ. ਬਲਬੀਰ ਸਿੰਘ ਅਤੇ ਪੱਤਰਕਾਰ ਯੂਨੀਅਨ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪੱਤਰਕਾਰਾਂ ਦੇ 5 ਲੋੜਵੰਦ ਅਤੇ ਯੋਗ ਵਾਰਡਾਂ ਨੂੰ ਆਰੀਅਨਜ਼ ਵਿੱਚ ਪੜ੍ਹਨ ਲਈ 70% ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਮੌਕੇ ਵਿਨੋਦ ਕੋਹਲੀ, ਪ੍ਰਧਾਨ ,ਇੰਡੀਅਨ ਜਰਨਲਿਸਟ ਯੂਨੀਅਨ ਅਤੇ ਸੀਪੀਯੂਜੇ; ਸੁਰੇਸ਼ ਅਖੌਰੀ, ਸੰਸਥਾਪਕ ਇੰਡੀਅਨ ਜਰਨਲਿਸਟ ਯੂਨੀਅਨ; ਨਵੀਨ ਸ਼ਰਮਾ, ਜਨਰਲ ਸਕੱਤਰ ਸੀਪੀਯੂਜੇ; ਅਨਿਰੁਧ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਤੇ ਸਬਾ ਨਾਇਕਨ,ਜਨਰਲ ਸਕੱਤਰ,ਭਾਰਤੀ ਪੱਤਰਕਾਰ ਯੂਨੀਅਨ ਵੀ ਹਾਜ਼ਰ ਸਨ।