ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਵੱਲੋ ਗਰੀਬ ਬੱਚਿਆ ਨੂੰ ਗਰਮ ਕੱਪੜੇ,ਬੂਟ ਤੇ ਜਰਸੀਆ ਵੰਡੀਆਂ

ਚੰਡੀਗੜ੍ਹ  (ਰਛਪਾਲ ਸਿੰਘ ਸ਼ੇਰਪੁਰੀ ) : ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਵੱਲੋ ਸਮੇਂ ਸਮੇਂ ਅਨੁਸਾਰ ਪਹਿਲਾ ਵੀ ਗਰੀਬ ਧੀਆਂ ਦੇ ਵਿਆਹ ਤੇ ਸਹਾਇਤਾ ਕਰਨੀ, ਖੁਨ ਦਾਨ ਦੇ ਕੈਂਪ ਲਗਾਉਣੇ ਅਤੇ ਹੋਰ ਕਈ ਤਰਾਂ ਦੀ ਸਮੱਗਰੀ ਤੇ ਗਰੀਬ ਵਿਅਕਤੀਆਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਇਸ ਤਰਾਂ ਅੱਜ ਚੰਡੀਗੜ੍ਹ ਵਿਖੇ 45 ਸੈਕਟਰ ਵਿੱਚ ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਦੇ ਸਰਪ੍ਰਸਤ ਬੀਬੀ ਤਰਲੋਚਨ ਕੌਰ ਬਾਠ ਤੇ ਉਨਾਂ ਦੀ ਟੀਮ ਵੱਲੋ ਚੰਡੀਗੜ ਗਾਊਸਾਲਾ ਦੇ ਕੋਲ ਰਹਿ ਰਹੇ ਝੁੱਗੀਆ ਝੋਪੜੀਆਂ ਦੇ ਗਰੀਬ ਬੱਚਿਆਂ ਨੂੰ ਗਰਮ ਕੱਪੜੇ ਬੂਟ ਤੇ  ਜਰਸੀਆ ਵੰਡੀਆਂ ਗਈਆ।ਇਸ ਮੋਕੇ ਜਸਪਾਲ ਸਿੰਘ ਬਾਠ ਸੈਕਟਰੀ, ਮਨਪ੍ਰੀਤ ਸਿੰਘ ਬਾਠ ਪ੍ਰਧਾਨ ਪੰਜਾਬ ਸੁਸਾਇਟੀ ,ਪ੍ਰਦੀਪ ਸਿੰਘ ਖਰੜ ਤੋ ਇਲਾਵਾ ਸੁਸਾਇਟੀ  ਦੇ ਮੈਂਬਰ ਹਾਜਰ ਸਨ।