ਅਕਾਲੀ ਦਲ ਵੱਲੋਂ ਯੁਵਰਾਜ ਗਰਗ ਐਸ.ਓ.ਆਈ ਦੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ

ਚੰਡੀਗੜ੍ਹ, 31 ਅਗਸਤ : ਸ਼੍ਰੋਮਣੀ ਅਕਾਲੀ ਦਲ ਵੱਲੋਂ 06 ਸਤੰਬਰ ਮਹੀਨੇ ਪੰਜਾਬ ਯੂਨੀਵਰਸਿਟੀ ਦੀਆਂ ਹੋਣ ਜਾ ਰਹੀਆਂ ਵਿਦਿਆਰਥੀ ਵਿੰਗ ਦੀ ਚੋਣਾਂ ਲਈ ਸ਼੍ਰੀ ਯੁਵਰਾਜ ਗਰਗ ਨੂੰ ਐਸ.ਓ.ਆਈ ਵਿੰਗ ਦੇ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਦੀ ਪ੍ਰਧਾਨਗੀ ਹੇਠ ਹੋਈ ਐਸ.ਓ.ਆਈ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਰਾਜਖੰਨਾਂ ਨੇ ਦੱਸਿਆ ਕਿ ਸ਼੍ਰੀ ਯੁਵਰਾਜ ਗਰਗ ਜਿਹੜੇ ਪਿਛਲੇ 5 ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਅੰਦਰ ਲਾਅ ਵਿਭਾਗ ਦੇ ਵਿਦਿਆਰਥੀ ਹਨ। ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਹੜੇ ਆਗੂ ਸ਼ਾਮਲ ਸਨ ਉਹਨਾਂ ਸ. ਅਰਸ਼ਦੀਪ ਸਿੰਘ ਕਲੇਰ, ਸ. ਨਛੱਤਰ ਸਿੰਘ ਗਿੱਲ, ਸ਼੍ਰੀ ਅਮਿਤ ਰਾਠੀ, ਸ੍ਰੀ ਚੇਤਨ ਚੌਧਰੀ, ਲੱਪੀ ਨੀਨਾਖੇੜਾ ਅਤੇ ਸ. ਮਨਵੀਰ ਸਿੰਘ ਵਾਡਲਾ ਸ਼ਾਮਲ ਸਨ।