ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੋਇਆ ਸਮਝੌਤਾ, ਦੋਵੇਂ ਧਿਰਾਂ ਰਲ ਕੇ ਲੜਨਗੀਆਂ ਚੋਣਾਂ

ਚੰਡੀਗੜ੍ਹ, 15 ਜਨਵਰੀ : ਚੰਡੀਗੜ੍ਹ ਦੇ ਮੇਅਰ ਲਈ ਹੋਣ ਵਾਲੀ ਚੋਣ ਵਾਸਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸਮਝੌਤਾ ਹੋ ਗਿਆ ਹੈ। ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਵੇਗਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦਾ ਹੋਵੇਗਾ। 18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਦੀ ਚੋਣ ਕਾਂਗਰਸ ਅਤੇ ‘ਆਪ’ ਸਾਂਝੇ ਤੌਰ ‘ਤੇ ਲੜਨਗੀਆਂ। ਚੰਡੀਗੜ੍ਹ ਦੇ ਮੇਅਰ ਦੀ ਚੋਣ ਕਾਂਗਰਸ ਅਤੇ ‘ਆਪ’ ਮਿਲ ਕੇ ਲੜੇਗੀ। ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। ਜਦੋਂਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਚੋਣ ਲੜੇਗੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲਰ ਵੋਟ ਪਾਉਣਗੇ। ਇਸ ਵੇਲੇ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂਕਿ ਅਕਾਲੀ ਕੋਲ 1 ਕੌਂਸਲਰ ਹੈ। ਬਹੁਮਤ ਲਈ 18 ਵੋਟਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਭਾਜਪਾ ਕੋਲ ਸਭ ਤੋਂ ਵੱਧ 15 ਵੋਟਾਂ ਹਨ। ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੁੱਲ 20 ਵੋਟਾਂ ਹੋਣਗੀਆਂ।