ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਰੇਹੜੀ ਵਾਲਿਆਂ ਨੂੰ ਵੀ ਮਿਲੇਗੀ ਪੈਨਸ਼ਨ!

ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ 'ਚ ਗੈਰ-ਸਰਕਾਰੀ ਨੌਕਰੀ, ਖੇਤੀ, ਦੁਕਾਨਦਾਰ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।  ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਮਿਲੇਗੀ। ਜੇਕਰ ਪਤੀ ਜਾਂ ਪਤਨੀ ਦੋਵਾਂ 'ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੈਂਸ਼ਨ ਦੋਵਾਂ 'ਚੋਂ ਜੋ ਜਿਉਂਦਾ ਹੋਵੇਗਾ ਉਸ ਨੂੰ ਮਿਲੇਗੀ। ਸਰਕਾਰ ਦੀ ਇਸ 'ਅਟਲ ਪੈਨਸ਼ਨ ਯੋਜਨਾ' ਕਾਫੀ ਪਸੰਦ ਕੀਤੀ ਜਾ ਰਹੀ ਹੈ। 

ਜੇਕਰ ਦੋਵੇਂ ਪਤੀ-ਪਤਨੀ ਨਿਵੇਸ਼ ਕਰਦੇ ਹਨ ਤਾਂ 60ਵੇਂ ਸਾਲ ਤੋਂ ਪਤੀ-ਪਤਨੀ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਯਾਨੀ ਕਿ ਇਕ ਲੱਖ 20 ਹਜ਼ਾਰ ਰੁਪਏ ਸਾਲਾਨਾ ਮਿਲਣਗੇ।ਇਹ ਯੋਜਨਾ ਉਨ੍ਹਾਂ ਪਰਿਵਾਰਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਹੈ ਜੋ ਘੱਟ ਰਕਮ ਦਾ ਨਿਵੇਸ਼ ਕਰ ਪਾਉਂਦੇ ਹਨ। ਜਿਨ੍ਹਾਂ ਦੀ ਬੱਚਤ ਕਾਫੀ ਘੱਟ ਹੈ। ਇਹ ਯੋਜਨਾ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। 2020-21 ਚ ਅਟਲ ਪੈਨਸ਼ਨ ਯੋਜਨਾ ਤੇ ਨੈਸ਼ਨਲ ਪੈਂਸ਼ਨ ਸਿਸਟਮ ਦੇ ਖਾਤਾਧਾਰਕਾਂ ਦੀ ਸੰਖਿਆਂ ਚ 23 ਫੀਸਦ ਦਾ ਵਾਧਾ ਦਰਜ ਕੀਤਾ ਗਿਆ। 31 ਮਾਰਚ 2021 ਤਕ ਇਸ ਯੋਜਨਾ ਦੇ ਕੁੱਲ ਖਾਤਾਧਾਰਕਾਂ ਦੀ ਸੰਖਿਆਂ ਵਧ ਕੇ 4.24 ਕਰੋੜ ਹੋ ਗਈ ਹੈ।

 

ਯੋਜਨਾ ਦਾ ਲਾਭ ਲੈਣ ਲਈ ਨਿਯਮ ਤੇ ਸ਼ਰਤਾਂ

ਅਟਲ ਪੈਨਸ਼ਨ ਯੋਜਨਾ ਗੈਰ ਸਰਕਾਰੀ ਖੇਤਰ ਦੇ ਮੁਲਾਜ਼ਮਾਂ ਲਈ ਇਕ ਰਿਟਾਇਰਡ ਯੋਜਨਾ ਹੈ। ਅਟਲ ਪੈਨਸ਼ਨ ਯੋਜਨਾ ਦੇਸ਼ 60 ਸਾਲ ਦੀ ਉਮਰ ਤੋਂ ਬਾਅਦ ਹਰ 5000 ਰੁਪਏ ਤਕ ਦੀ ਤੈਅ ਮਾਸਿਕ ਪੈਨਸ਼ਨ ਯਕੀਨੀ ਕਰਾਉਣ ਵਾਲੀ ਯੋਜਨਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਘੱਟੋ ਘੱਟ ਉਮਰ ਹੱਦ 18 ਸਾਲ ਹੈ ਅਤੇ ਰਜਿਸਟ੍ਰੇਸ਼ਨ ਲਈ ਵੱਧੋਂ ਵੱਧ ਉਮਰ 40 ਸਾਲ ਹੈ।