ਭਾਰਤੀ ਰੇਲਵੇ 'ਚ ਅਪ੍ਰੈਂਟਿਸ ਦੀਆਂ 492 ਅਸਾਮੀਆਂ ਲਈ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

ਆਈਟੀਆਈ ਪਾਸ ਨੌਜਵਾਨਾਂ ਲਈ ਭਾਰਤੀ ਰੇਲਵੇ ਵੱਲੋਂ ਖੁਸ਼ਖਬਰੀ ਹੈ। ਇੰਡੀਅਨ ਰੇਲਵੇ ਚਿਤਰੰਜਨ ਲੋਕੋਮੋਟਿਵ ਵਰਕ (CLW) ਨੇ 492 ਅਪ੍ਰੈਂਟਿਸ ਅਸਾਮੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ 3 ਅਕਤੂਬਰ 2021 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਹਾਈ ਸਕੂਲ ਦੀ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਸਿਖਲਾਈ ਦੇ ਦੌਰਾਨ ਹਰ ਮਹੀਨੇ ਵਜੀਫਾ ਦਿੱਤਾ ਜਾਵੇਗਾ।

 

ਭਰਤੀ ਨਾਲ ਸਬੰਧਤ ਮਹੱਤਵਪੂਰਣ ਤਾਰੀਖਾਂ

ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ - 15 ਸਤੰਬਰ 2021

ਅਰਜ਼ੀ ਦੀ ਆਖਰੀ ਤਾਰੀਖ - 3 ਅਕਤੂਬਰ 2021

ਫਾਰਮ ਭਰਨ ਦੀ ਮਿਤੀ - 3 ਅਕਤੂਬਰ 2021

ਮੈਰਿਟ ਸੂਚੀ ਜਾਰੀ ਕਰਨ ਦੀ ਤਾਰੀਖ - ਅਜੇ ਫੈਸਲਾ ਨਹੀਂ ਕੀਤਾ ਗਿਆ

 

ਇੱਥੇ ਖਾਲੀ ਅਸਾਮੀਆਂ ਦੇ ਵੇਰਵੇ ਵੇਖੋ

ਫਿੱਟਰ - 200 ਪੋਸਟ

ਇਲੈਕਟ੍ਰੀਸ਼ੀਅਨ - 112 ਪੋਸਟ

ਵੈਲਡਰ- 88 ਪੋਸਟ

ਮਕੈਨਿਸਟ- 56 ਪੋਸਟ

ਟਰਨਰ - 50 ਪੋਸਟ

ਪੇਂਟਰ - 12 ਪੋਸਟ

ਰੈਫ੍ਰਿਜਰੇਸ਼ਨ ਅਤੇ ਏਸੀ- 04 ਪੋਸਟ

 

ਵਿਦਿਅਕ ਯੋਗਤਾ ਅਤੇ ਉਮਰ ਸੀਮਾ

ਜਿਨ੍ਹਾਂ ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਵੇ ਅਤੇ ਸਬੰਧਿਤ ਟ੍ਰੇਡ 'ਚ ਆਈਟੀਆਈ ਸਰਟੀਫਿਕੇਟ ਹਾਸਲ ਕੀਤਾ ਹੋਵੇ ਉਹ ਅਪ੍ਰੈਂਟਿਸ ਦੀਆਂ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਮਰ ਹੱਦ ਦੀ ਗੱਲ ਕਰੀਏ ਤਾਂ ਬਿਨੈਕਾਰਾਂ ਦੀ ਘੱਟੋ ਘੱਟ ਉਮਰ 15 ਸਾਲ ਅਤੇ ਅਧਿਕਤਮ ਉਮਰ 24 ਸਾਲ ਨਿਰਧਾਰਤ ਕੀਤੀ ਗਈ ਹੈ। ਭਾਰਤੀ ਰੇਲਵੇ ਦੇ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਮਿਲੇਗੀ।

ਅਰਜ਼ੀ ਫੀਸ

ਇਨ੍ਹਾਂ ਅਹੁਦਿਆਂ 'ਤੇ ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀਆਂ ਮੁਫਤ ਹਨ। ਉਮੀਦਵਾਰਾਂ ਨੂੰ ਕਿਸੇ ਵੀ ਕਿਸਮ ਦੀ ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਇਸ ਤਰ੍ਹਾਂ ਕਰੋ ਅਪਲਾਈ

ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਪ੍ਰੈਂਟਿਸ ਪੋਰਟਲ https://apprenticeshipindia.org 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ। ਉਮੀਦਵਾਰਾਂ ਨੂੰ ਇਸ ਪੋਰਟਲ 'ਤੇ ਆਪਣੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇ ਤੁਸੀਂ ਇਸ ਭਰਤੀ ਨਾਲ ਸਬੰਧਤ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਭਾਰਤੀ ਰੇਲਵੇ ਚਿਤਰੰਜਨ ਲੋਕੋਮੋਟਿਵ ਵਰਕ ਦੀ ਅਧਿਕਾਰਤ ਵੈਬਸਾਈਟ https://clw.indianrailways.gov.in 'ਤੇ ਜਾ ਸਕਦੇ ਹੋ। ਇੱਥੇ ਤੁਹਾਨੂੰ ਭਰਤੀ ਦੀ ਸੂਚਨਾ ਮਿਲੇਗੀ।