- ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੋਮਾਂਚਕ ਮੁਕਾਬਲੇ
- ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ
ਲਹਿਰਾਗਾਗਾ, 9 ਨਵੰਬਰ : ਅੱਜ ਹਿੰਦੋਸਤਾਨ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਕਾਰਨ ਲਹਿਰਾਗਾਗਾ ਅਨੇਕਾਂ ਰੰਗਾਂ ਵਿਚ ਰੰਗਿਆ ਗਿਆ। ਵੱਖ-ਵੱਖ ਬੋਲੀਆਂ ਅਤੇ ਵੱਖਰੇ ਪਹਿਰਾਵਿਆਂ ਦੇ ਬਾਵਜੂਦ ਸਭ ਖਿਡਾਰਨਾਂ ਭਾਰਤ-ਮਾਲਾ ਦੇ ਅਲੱਗ-ਅਲੱਗ ਮਣਕੇ ਜਾਪਦੀਆਂ ਹਨ।ਸੀ.ਬੀ.ਐਸ.ਈ. ਦੀ ਸੀਬਾ ਸਕੂਲ, ਲਹਿਰਾਗਾਗਾ ਵਿਖੇ ਚੱਲ ਰਹੀ ਰਾਸ਼ਟਰੀ ਪੱਧਰ ਦੀ ਕਬੱਡੀ ਚੈਂਪੀਅਨਸ਼ਿਪ ਦੌਰਾਨ ਦੂਸਰੇ ਦਿਨ ਉਤਰਾਖੰਡ ਨੇ ਹਰਿਆਣਾ ਨੂੰ 50-19, ਤਾਮਿਨਲਾਡੂ ਨੇ ਯੂ.ਏ.ਈ ਨੂੰ 32-16, ਦਿੱਲੀ ਨੇ ਪੰਜਾਬ ਨੂੰ 33-12, ਹਰਿਆਣਾ ਨੇ ਉਤਰਾਖੰਡ ਨੂੰ 61-11, ਤਾਮਿਨਲਾਡੂ ਨੇ ਗੁਜਰਾਤ ਨੂੰ 43-12, ਦਿੱਲੀ ਨੇ ਤਾਮਿਨਲਾਡੂ ਨੂੰ 26-17, ਗੁਜਰਾਤ ਨੇ ਆਬੂਧਾਬੀ ਨੂੰ 47-36, ਰਾਜਸਥਾਨ ਨੇ ਉੱਤਰ ਪ੍ਰਦੇਸ਼ ਨੂੰ 21-9, ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 39-18, ਉੱਤਰ ਪ੍ਰਦੇਸ਼ ਨੇ ਪੰਜਾਬ ਨੂੰ 22-17, ਮੱਧ ਪ੍ਰਦੇਸ਼ ਨੇ ਉੜੀਸਾ ਨੂੰ 39-15, ਕੇਰਲਾ ਨੇ ਪੰਜਾਬ ਨੂੰ 34-19, ਪੰਜਾਬ ਨੇ ਆਸਾਮ ਨੂੰ 23-20, ਮੱਧ ਪ੍ਰਦੇਸ਼ ਨੇ ਦਿੱਲੀ ਨੂੰ 45-26, ਤਾਮਿਨਲਾਡੂ ਨੇ ਆਸਾਮ ਨੂੰ 41-20, ਰਾਜਸਥਾਨ ਨੇ ਕੇਰਲਾ ਨੂੰ 44-18 ਦੇ ਫਰਕ ਨਾਲ ਹਰਾਇਆ। ਚਾਰ ਅਲੱਗ-ਅਲੱਗ ਮੈਦਾਨਾਂ ਵਿਚ ਹੋ ਰਹੇ ਮੈਚਾਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੀ.ਬੀ.ਐਸ.ਈ. ਵੱਲੋਂ ਨਿਯੁਕਤ ਨਿਗਰਾਨ ਪ੍ਰਮੋਦ ਕੁਮਾਰ ਦਿੱਲੀ ਅਤੇ ਵਿਨੈ ਕੁਮਾਰ ਮੇਰਠ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਚੈਂਪੀਅਨਸ਼ਿਪ ਦੌਰਾਨ ਵਧੀਆ ਖੇਡ ਦੇਖਣ ਨੂੰ ਮਿਲੀ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਨਰੇਸ਼ ਸੈਣੀ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖਿਡਾਰਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਖੇਡ ਮਨੋਵਿਗਿਆਨੀ ਗੁਰਪ੍ਰੀਤ ਸਿੰਘ, ਦਿਨੇਸ਼ ਗੁਲੇਰੀਆ, ਫਾਦਰ ਦਲੀਸ਼ ਫਲੈਮਿਨ ਅਤੇ ਜਗਸੀਰ ਜੱਗੀ ਗੰਢੂਆਂ ਵੀ ਮੌਜੂਦ ਸਨ।