ਸੋਨੇ ਦੀਆਂ ਪਰਤਾਂ ਨਾਲ ਸਜਾਇਆ ਜਾਵੇਗਾ ਮੰਦਰ ਸ੍ਰੀ ਕੇਦਾਰਨਾਥ ਧਾਮ

ਦੇਹਰਾਦੂਨ : ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਵਿੱਚ ਪਵਿੱਤਰ ਅਸਥਾਨ ਦੀਆਂ ਕੰਧਾਂ ’ਤੇ ਸੋਨੇ ਦੀਆਂ ਪਰਤਾਂ ਚੜਾਈਆਂ ਜਾਣਗੀਆਂ। ਇਸ ਸਬੰਧੀ ਕਮੇਟੀ ਦੇ ਚੇਅਰਮੈਨ ਅਜੇਂਦਰ ਅਜੇ ਨੇ ਦੱਸਿਆ ਕਿ ਉਤਰਾਖੰਡ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਇਸ ਪਵਿੱਤਰ ਅਸਥਾਨ ਦੀ ਚਾਰ ਦੀਵਾਰੀ ਤੋਂ ਚਾਂਦੀਆਂ ਦੀਆਂ ਪਰਤਾਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਇੱਕ ਸ਼ਿਵ ਭਗਤ ਵੱਲੋਂ ਦੇ ਪ੍ਰਸਤਾਵ ’ਤੇ ਕਮੇਟੀ ਨੇ ਸੂਬਾ ਸਰਕਾਰ ਤੋਂ ਕੇਦਾਰਨਾਥ ਮੰਦਰ ਦੇ ਪਵਿੱਤਰ ਅਸਥਾਨ ਤੇ ਸੋਨੇ ਦੀਆਂ ਪਰਤਾਂ ਲਾਗਉੇਣ ਦੀ ਇਜਾਜ਼ਤ ਮੰਗ ਸੀ। ਉਨ੍ਹਾਂ ਕਿਹਾ ਕਿ ਕਿ ਪਵਿੱਤਰ ਅਸਥਾਨ ਆਦਿ ਦੇ ਲੋੜੀਂਦੇ ਮਾਪ ਲੈ ਕੇ ਸੋਨੇ ਦੀਆਂ ਪਰਤਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਉਸ ਅਨੁਸਾਰ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਪਵਿੱਤਰ ਅਸਥਾਨ ਤੇ ਚਾਂਦੀ ਦੀਆਂ ਪਰਤਾਂ ਸਨ, ਇਸ ਲਈ ਸੋਨੇ ਦੀਆਂ ਪਰਤਾਂ ਦੀ ਸਥਾਪਨਾਂ ਲਈ ਪਵਿੱਤਰ ਅਸਥਾਨ ਵਿੱਚ ਸਿਰਫ ਮਾਮੂਲੀ ਵਾਧੂ ਕੰਮ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਸੋਨੇ ਦੀਆਂ ਪਰਤਾਂ ਭੇਂਟ ਕਰਨ ਵੇਲੇ ਪ੍ਰੰਪਰਾ ਅਨੁਸਾਰ ਧਾਰਮਿਕ ਵਿਸ਼ਵਾਸ਼ਾਂ ਨੂੰ ਬਿਨ੍ਹਾ ਛੇੜਛਾੜ ਪੂਰਾ ਕੀਤਾ ਜਾਵੇਗਾ।