ਵੱਡੇ ਅਫਸਰ ਦੇ ਦਫਤਰ ਵਿੱਚ ਵੜਕੇ ਪਾਇਆ ਜੁੱਤੀਆਂ ਦਾ ਹਾਰ

ਲੁਧਿਆਣਾ ਵਿੱਚ DEO ਦੇ ਦਫਤਰ ਵਿੱਚ ਵੜ ਕੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣ ਦੇ ਬਹਾਨੇ ਜੁੱਤੀਆਂ ਦੇ ਹਾਰ ਪਾ ਦਿੱਤਾ ਗਿਆ ਅਤੇ ਕੈਮਰੇ ਵਿੱਚ ਰਿਕਾਰਡ ਕੀਤਾ ਗਿਆ। DEO ਨੂੰ ਫੁੱਲਾਂ ਦੇ ਹਾਰ ਵਿੱਚ ਪਤਾ ਹੀ ਨਹੀ ਲੱਗਾ ਕਿ ਉਸਨੂੰ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ ਹੈ। ਇਸ ਲਈ DEO ਲਖਵੀਰ ਸਿੰਘ ਨੇ ਥਾਣਾ ਨੰ 5 ਵਿੱਚ ਇੱਕ ਸਰਕਾਰੀ ਅਫਸਰ ਨਾਲ ਹੋਈ ਇਸ ਬਦਸਲੂਕੀ ਲਈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉੱਧਰ ਜੁੱਤੀਆਂ ਦਾ ਹਾਰ ਪਾਉਣ ਵਾਲੇ ਰਜਿੰਦਰ ਘਈ ਦਾ ਕਹਿਣਾ ਹੈ ਕਿ ਜੇਕਰ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਮੇਰੇ ਵੱਲੋਂ ਇਸ ਤਰਾਂ ਦੀ ਗਲਤੀ ਵਾਰ ਵਾਰ ਕੀਤੀ ਜਾਵੇਗੀ।