- ਬਿਜਲੀ ਦਰਾਂ ਵਿੱਚ ਵਾਧੇ ਨਾਲ ਪੰਜਾਬ ਦੇ ਲੋਕਾਂ ਲਈ ਇੱਕ ਹੋਰ ਝਟਕਾ
- ਖਪਤਕਾਰਾਂ 'ਤੇ ਈਂਧਨ ਅਤੇ ਬਿਜਲੀ ਦੀ ਖ਼ਰੀਦ ਲਾਗਤ ਵਸੂਲਣ ਦੇ ਫੈਸਲੇ ਖਿਲਾਫ਼ ਕਾਂਗਰਸ ਡੱਟ ਕੇ ਲੜੇਗੀ: ਕਾਂਗਰਸ ਸੂਬਾ ਪ੍ਰਧਾਨ
ਚੰਡੀਗੜ੍ਹ, 5 ਅਪ੍ਰੈਲ : ਆਮ ਆਦਮੀ ਪਾਰਟੀ ਵੱਲੋਂ ਖਪਤਕਾਰਾਂ 'ਤੇ ਈਂਧਨ ਅਤੇ ਬਿਜਲੀ ਦੀ ਖਰੀਦ ਲਾਗਤ ਵਸੂਲਣ ਲਈ ਨਿਯਮਾਂ ਨੂੰ ਲਾਗੂ ਕਰਨ ਦੀ ਆਲੋਚਨਾ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ, “ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਅਸਫਲ ਰਹੀ ਹੈ। ਅਤੇ ਹੁਣ ਖਪਤਕਾਰਾਂ 'ਤੇ ਈਂਧਨ ਅਤੇ ਬਿਜਲੀ ਦੀ ਖਰੀਦ ਕੀਮਤ ਵਸੂਲਣ ਦੇ ਲੋਕ ਵਿਰੋਧੀ ਫੈਸਲੇ ਨੂੰ ਲਾਗੂ ਕਰਕੇ ਪੰਜਾਬ ਦੇ ਲੋਕਾਂ 'ਤੇ ਹੋਰ ਬੋਝ ਪਾਉਣ ਦੀ ਪੂਰੀ ਤਿਆਰੀ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਉਦਯੋਗਪਤੀਆਂ ਦੇ ਨਾਲ-ਨਾਲ ਆਮ ਆਦਮੀ 'ਤੇ ਵੀ ਮਾੜਾ ਅਸਰ ਪਵੇਗਾ। ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਲੋਕ ਵਿਰੋਧੀ ਫ਼ੈਸਲਿਆਂ ਰਾਹੀਂ ਆਮ ਆਦਮੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰਨ 'ਤੇ ਤੁਲੀ ਹੋਈ ਹੈ। “ਵੱਧਦੀ ਪ੍ਰਚੂਨ ਮਹਿੰਗਾਈ, ਖਾਣ-ਪੀਣ ਦੀਆਂ ਵਸਤੂਆਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਪਹਿਲਾਂ ਹੀ ਆਮ ਆਦਮੀ ਨੂੰ ਆਰਥਿਕ ਤੌਰ ‘ਤੇ ਬੋਝ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ ਹੈ। ਇਹ ਪਹਿਲਾਂ ਹੀ ਬੇਨਕਾਬ ਹੋ ਚੁੱਕਾ ਹੈ ਕਿ 'ਆਪ' ਸਰਕਾਰ ਆਪਣੇ ਨਿੱਜੀ ਪ੍ਰਚਾਰ ਲਈ ਅਤੇ ਦਿੱਲੀ ਸ਼ਰਾਬ ਘੁਟਾਲੇ ਅਤੇ ਹੋਰ ਧੋਖਾਧੜੀਆਂ ਵਿੱਚ ਸ਼ਾਮਲ ਆਪਣੇ ਦਾਗੀ ਨੇਤਾਵਾਂ ਨੂੰ ਬਚਾਉਣ ਲਈ ਜਨਤਾ ਦੇ ਪੈਸੇ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸਨੇ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਧੋਖਾ ਦਿੱਤਾ ਹੈ, ਅਤੇ ਵੱਧ ਰਹੀ ਮਹਿੰਗਾਈ ਬਾਰੇ ਘੱਟ ਤੋਂ ਘੱਟ ਚਿੰਤਤ ਹੈ ਜੋ ਆਮ ਆਦਮੀ ਦੀ ਜੇਬ 'ਤੇ ਭਾਰੀ ਪੈ ਰਹੀ ਹੈ। ਲੁਧਿਆਣਾ ਵਿੱਚ ਸੰਵਿਧਾਨ ਬਚਾਓ ਮਾਰਚ ਦੌਰਾਨ ਬੋਲਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਪੰਜਾਬ ਦੇ ਵੋਟਰਾਂ ‘ਤੇ ਵਿੱਤੀ ਬੋਝ ਨੂੰ ਘੱਟ ਕਰਨ ਦੀ ਬਜਾਏ, ‘ਆਪ’ ਪੰਜਾਬ ਨੇ ਪੈਟਰੋਲ ਅਤੇ ਡੀਜ਼ਲ ‘ਤੇ ਸੈੱਸ ਲਗਾ ਦਿੱਤਾ, ਜਿਸ ਨਾਲ ਹਰ ਘਰ ‘ਤੇ ਬੁਰਾ ਪ੍ਰਭਾਵ ਪਿਆ। ਉਦਯੋਗ ਪੱਖੀ ਪਹਿਲਕਦਮੀਆਂ ਅਤੇ ਅਨੁਕੂਲ ਫੈਸਲਿਆਂ ਦੀ ਘਾਟ ਵਿੱਚ, ਸਰਕਾਰ ਰਾਜ ਵਿੱਚ ਨਿਵੇਸ਼ਕਾਂ ਨੂੰ ਲੁਭਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ। ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਕੁਝ ਕਰਨ ਦੀ ਬਜਾਏ, 'ਆਪ' ਆਗੂ ਆਪਣੇ ਬੇਬੁਨਿਆਦ ਦੋਸ਼ਾਂ ਨੂੰ ਪ੍ਰਮਾਣਿਤ ਕਰਨ ਲਈ ਜਾਂ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਦੋਸ਼ਾਂ ਦੀ ਖੇਡ ਖੇਡਣ ਵਿੱਚ ਰੁੱਝੇ ਹੋਏ ਹਨ।" ਰਾਜ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨਵੇਂ ਨਿਵੇਸ਼ ਜਾਂ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨਾ ਭੁੱਲ ਜਾਓ, ਰਾਜ ਸਰਕਾਰ ਰਾਜ ਜੀਐਸਟੀ ਵਿਭਾਗ ਦੁਆਰਾ ਮੌਜੂਦਾ ਉਦਯੋਗਪਤੀਆਂ ਨੂੰ ਨਿਰਾਸ਼ ਅਤੇ ਪ੍ਰੇਸ਼ਾਨ ਕਰ ਰਹੀ ਹੈ, ਜਿਸ ਨੇ 2015-16 ਲਈ ਪੁਰਾਣੇ ਵੈਟ ਕੇਸਾਂ ਦੇ ਮੁਲਾਂਕਣ 2016-17 ਵਿੱਚ ਰਾਜ ਦੇ ਲਗਭਗ 8,000 ਮੁਲਾਂਕਣਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਕਦਮ ਨੇ ਇਸ ਗੱਲ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ 'ਆਪ' ਪੰਜਾਬ ਲੀਡਰਸ਼ਿਪ ਨਾ ਤਾਂ ਦੂਰਦਰਸ਼ੀ ਹੈ ਅਤੇ ਨਾ ਹੀ ਇਨ੍ਹਾਂ ਦੇ ਕਿਸੇ ਆਗੂ ਨੂੰ ਕੰਮ ਕਰਨਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਯੋਗ ਲੀਡਰਸ਼ਿਪ ਅਤੇ ਮਾੜੇ ਸ਼ਾਸਨ ਦੇ ਚਲਦਿਆਂ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਵੜਿੰਗ ਨੇ ਸਰਕਾਰ ‘ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਸਰਕਾਰ ਨਸ਼ਿਆਂ ਦੇ ਖਾਤਮੇ, ਗੈਂਗਸਟਰ ਕਲਚਰ ਨੂੰ ਖ਼ਤਮ ਕਰਨ, ਰੇਤ ਮਾਫ਼ੀਏ ਨੂੰ ਨੱਥ ਪਾਉਣ, ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਸਿਹਤ ਸੇਵਾਵਾਂ ਵਿੱਚ ਸੁਧਾਰ, ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਘਟਾਉਣ ‘ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅਸੀਂ ਪੰਜਾਬ ਵਿੱਚ 'ਸੰਵਿਧਾਨ ਬਚਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਦੇਸ਼ ਦੇ ਸੰਵਿਧਾਨ ਨਾਲ ਨਾਲ ਅਸੀਂ ਉਦਯੋਗਪਤੀਆਂ ਦੇ ਨਾਲ ਇਕਮੁੱਠ ਹਾਂ ਅਤੇ ਉਨ੍ਹਾਂ ਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਸੀਂ ਸੂਬਾ ਸਰਕਾਰ ਵੱਲੋਂ ਬਿਜਲੀ ਦੀ ਖਰੀਦ ਅਤੇ ਥਰਮਲ ਲਈ ਈਂਧਨ ਦੀ ਖਰੀਦ 'ਤੇ ਕੀਤੇ ਗਏ ਵਾਧੂ ਖਰਚਿਆਂ ਨੂੰ ਵਸੂਲਣ ਦੇ ਇਸ ਲੋਕ ਵਿਰੋਧੀ ਫੈਸਲੇ ਵਿਰੁੱਧ ਸੂਬਾ ਸਰਕਾਰ ਨੂੰ ਘੇਰਾਂਗੇ।