ਸੜਕ ਹਾਦਸੇ ਵਿੱਚ 5 ਸਾਲਾ ਬੱਚੇ ਸਮੇਤ ਦੋ ਦੀ ਮੌਤ, ਦੋ ਜਖ਼ਮੀ

ਫਗਵਾੜਾ, 17 ਜੁਲਾਈ 2024 : ਹਵੇਲੀ ਨੇੜੇ ਜਲੰਧਰ ਨੈਸ਼ਨਲ ਹਾਈਵੇ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਅਤੇ 5 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਔਰਤ ਤੇ ਬੱਚੀ ਦੇ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਜਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮਨੀ ਰੱਤੂ (35) ਅਤੇ ਵਿਨੇ ਰੱਤੂ (5) ਵਾਸੀ ਕਰਨਾਣਾ (ਫਿਲੌਰ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਹਾਈਵੇ ਤੇ ਹਵੇਲੀ ਨੇੜੇ ਸੜਕ ਤੇ ਇੱਕ ਮਹਿੰਦਰਾ ਪਿਕਅਪ ਖੜ੍ਹੀ ਸੀ, ਜਦੋਂ ਕਿ ਮੋਟਸਰਾਈਕਲ ਸਵਾਰ ਜਲੰਧਰ ਤੋਂ ਫਗਵਾੜਾ ਸਾਇਡ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਮਹਿੰਦਰਾ ਪਿਕਅਪ ਨਾ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਰਾਹਗੀਂਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨੀ ਰੱਤੂ ਅਤੇ ਵਿਨੇ ਰੱਤੂ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਬੱਚੀ ਅਤੇ ਔਰਤ ਦਾ ਇਲਾਜ ਚੱਲ ਰਿਹਾ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।