ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਪਿਸਤੌਲ ਦੀ ਨੋਕ 'ਤੇ 15 ਲੱਖ ਲੁੱਟ ਕੇ ਫਰਾਰ

ਖੰਨਾ, 11 ਜੂਨ : ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿੱਚ ਦਿਨ ਦਿਹਾੜੇ ਬੈਂਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਦੋ ਮਿੰਟਾਂ 'ਚ ਪਿਸਤੌਲ ਦੀ ਨੋਕ 'ਤੇ ਕਰੀਬ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਉਹ ਬੈਂਕ ਦੇ ਅੰਦਰ ਦਾਖਲ ਹੁੰਦੇ ਹਨ, ਜਦੋਂ ਸੁਰੱਖਿਆ ਕਰਮੀ ਨੇ ਉਨ੍ਹਾਂ ਨੂੰ ਆਪਣੇ ਨਕਾਬ ਉਤਾਰਨ ਲਈ ਕਿਹਾ ਤਾਂ ਤਿੰਨੋਂ ਡਾਕੂਆਂ ਨੇ ਪਿਸਤੌਲ ਤਾਣ ਲਈ। ਜਿਸ ਤੋਂ ਬਾਅਦ ਬਦਮਾਸ਼ ਗੰਨਮੈਨ ਦੀ ਬੰਦੂਕ ਖੋਹ ਕੇ ਕਾਊਂਟਰ ਤੋਂ ਕਰੀਬ 15 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।  ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਆ ਕੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਬੈਂਕ ‘ਚ ਲੰਚ ਬ੍ਰੇਕ ਚੱਲ ਰਹੀ ਸੀ, ਦਰਅਸਲ ਦੁਪਹਿਰ 2.30 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਨੇ ਬੈਂਕ ‘ਚ ਦਾਖਲ ਹੋ ਕੇ ਬੰਦੂਕ ਦੀ ਨੋਕ ‘ਤੇ ਬੈਂਕ ਸਟਾਫ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਲੁਟੇਰੇ ਬੈਂਕ ‘ਚੋਂ ਕਰੀਬ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੰਜਾਬ ਐਂਡ ਸਿੰਧ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਲੁਟੇਰੇ ਫਰਾਰ ਹੋ ਰਹੇ ਸਨ ਤਾਂ ਲੁਟੇਰਿਆਂ ਨੇ ਬੈਂਕ ਦੇ ਗੰਨਮੈਨ ਤੋਂ ਬੰਦੂਕ ਖੋਹ ਲਈ ਅਤੇ ਗੋਲੀ ਚਲਾ ਦਿੱਤੀ। ਫਿਰ ਉਹ ਥੋੜ੍ਹੀ ਦੂਰ ਜਾ ਕੇ ਬੰਦੂਕ ਸੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜੀ। ਪੁਲਿਸ ਨੇ ਬੈਂਕ ਦੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਵਿੱਚ ਲੁਟੇਰੇ ਪਿੱਛਿਓਂ ਬੰਦੂਕ ਛੱਡ ਕੇ ਬਾਈਕ ’ਤੇ ਭੱਜਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬੰਦੂਕਧਾਰੀ ਉਨ੍ਹਾਂ ਦੇ ਪਿੱਛੇ ਭੱਜਿਆ ਅਤੇ ਬੰਦੂਕ ਨਾਲ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਫਰਾਰ ਹੋ ਗਏ।