ਰਾਜਾਸਾਂਸੀ ਨੇੜੇ ਨਹਿਰ ਵਿੱਚ ਨਹਾਉਣ ਗਏ  ਤਿੰਨ ਡੁੱਬੇ, ਦੋ ਦੀਆਂ ਲਾਸ਼ਾਂ ਮਿਲੀਆ, ਇੱਕ ਦੀ ਭਾਲ ਜਾਰੀ

ਰਾਜਾਸਾਂਸੀ, 16 ਜੂਨ : ਰਾਜਾਸਾਂਸੀ ਦੇ ਨੇੜਲੇ ਪਿੰਡ ਤੋਲਾ ਨੰਗਲ ਵਿਖੇ ਤਿੰਨ ਬੱਚੇ ਨਹਿਰ ‘ਚ ਨਹਾਉਣ ਸਮੇਂ ਡੁੱਬ ਜਾਣ ਕਰਕੇ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਕ੍ਰਿਸ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿੰਡ ਸਬਾਜਪੁਰਾ ਵਿਖੇ ਮੇਲਾ ਬਾਬਾ ਭਾਗ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਮੇਲੇ ਤੇ ਗਏ ਸਨ ਤੇ ਬਾਅਦ ਵਿੱਚ ਉਹ ਲਹੌਰ ਬਰਾਂਚ ਨਹਿਰ ਵਿੱਚ ਨਹਾਉਣ ਲੱਗੇ, ਜਦੋਂ ਉਹ ਡੁੱਬਣ ਲੱਗੇ ਤਾਂ ਚਾਰੋਂ ਦੋਸਤ ਇੱਕ ਦੂਜੇ ਨੂੰ ਬਚਾਉਣ ਲੱਗੇ, ਇੰਨ੍ਹਾਂ ਵਿੱਚੋਂ ਇੱਕ ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾਲਿਆ, ਬਾਕੀ ਤਿੰਨ ਡੁੱਬ ਗਏ। ਦੋ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚ ਬਰਾਮਦ ਕਰਲਿਆ ਗਿਆ ਹੈ, ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਰਾਜਾਸਾਂਸੀ ਦੇ ਇੰਚਾਰਜ ਕਰਮਪਾਲ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਬੁਲਾਲਿਆ ਗਿਆ ਸੀ, ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।