ਸੁਪਰੀਮ ਕੋਰਟ ਵੱਲੋਂ ਟਰੱਸਟ ਨੂੰ ਖਤਮ ਕਰ ਫ਼ਰੀਦਕੋਟ ਰਿਆਸਤ ਦੀ 25 ਹਜ਼ਾਰ ਕਰੋੜ ਦੀ ਸਾਰੀ ਜਾਇਦਾਦ ਸ਼ਾਹੀ ਪਰਿਵਾਰ ਨੂੰ ਵੰਡਣ ਦੇ ਆਦੇਸ਼

ਅੱਜ ਅਦਾਲਤ ਨੇ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਖ਼ਤਮ ਕਰ ਕੇ ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਜੋ ਕਿ ਪੱਚੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਅਤੇ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ, ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ।

ਜਿਕਰਯੋਗ ਹੈ ਕਿ 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਹ ਦੱਸਣਯੋਗ ਹੈ ਕਿ 2 ਜੂਨ 2020 ਵਿੱਚ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਤਕਰੀਬਨ 25 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲੀਕਾਨਾ ਹੱਕ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਸੀ, ਹਾਈਕੋਰਟ ਨੇ ਨਿੱਚਲੀ ਅਦਾਲਤ ਦੇ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਸੀ,ਜਿਸ ਵਿੱਚ ਜਾਇਦਾਦ ‘ਤੇ ਦੋਵਾਂ ਰਾਜਕੁਮਾਰੀਆਂ ਅਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦਾ ਬਰਾਬਰ ਦਾ ਹੱਕ ਦੱਸਿਆ ਗਿਆ ਸੀ, ਪਰ ਹਾਈਕੋਰਟ ਨੇ ਇਸ ਮਾਮਲੇ ਵਿੱਚ ਥੋੜ੍ਹਾ ਬਦਲਾਅ ਕੀਤਾ ਸੀ, ਅਦਾਲਤ ਨੇ 25 ਫ਼ੀਸਦੀ ਹਿੱਸਾ ਮਹਾਰਾਣੀ ਮਹਿੰਦਰ ਕੌਰ ਦਾ ਦੱਸਿਆ ਹੈ, ਜਦਕਿ 75 ਫ਼ੀਸਦੀ ਹਿੱਸੇ ਦਾ ਅੱਧਾ-ਅੱਧਾ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਨੂੰ ਮਿਲੇਗਾ, ਹਾਈਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 1 ਜੂਨ 1982 ਦੀ ਵਿਲ ਨੂੰ ਫ਼ਰਜ਼ੀ ਦੱਸ ਦੇ ਹੋਏ ਟਰੱਸਟ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਦੀ ਚੇਅਰਪਰਸਨ ਰਾਜਕੁਮਾਰੀ ਦੀਪਿੰਦਰ ਕੌਰ ਸੀ।

ਫ਼ਰੀਦਕੋਟ ਰਾਜ ਘਰਾਣੇ ਦੀ ਜਾਇਦਾਦ

ਰਾਜਾ ਹਰਿੰਦਰ ਸਿੰਘ ਬਰਾੜ ਦੀ ਫ਼ਰੀਦਕੋਟ ਵਿੱਚ ਕਾਫ਼ੀ ਜਾਇਦਾਦ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਕਿੱਲਾ ਹੈ, ਇੱਕ ਹੋਟਲ ਸਾਈਟ ਸਮੇਤ ਦਿੱਲੀ ਅਤੇ ਹਿਮਾਚਲ ਵਿੱਚ ਵੀ ਕਾਫ਼ੀ ਜਾਇਦਾਦ ਹੈ, ਇੱਕ ਅੰਦਾਜ਼ੇ ਮੁਤਾਬਿਕ ਫ਼ਰੀਦਕੋਟ ਰਾਜ ਘਰਾਣੇ ਦੀ ਤਕਰੀਬਨ 25 ਹਜ਼ਾਰ ਕਰੋੜ ਦੀ ਜਾਇਦਾਦ ਹੈ।