ਕੋਟਕਪੂਰਾ ਗੋਲੀਕਾਂਡ 'ਚ ਐਸਆਈਟੀ ਫਿਰ ਸੁਖਬੀਰ ਤੋਂ ਕਰੇਗੀ ਪੁੱਛਗਿੱਛ, ਸੰਮਨ ਕੀਤਾ ਜਾਰੀ

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ 'ਚ ਬਣਾਈ ਗਈ ਐਸਆਈਟੀ ਇਕ ਵਾਰ ਫਿਰ ਸੁਖਬੀਰ ਤੋਂ ਪੁੱਛਗਿੱਛ ਕਰੇਗੀ। ਜਿਸ ਦੇ ਲਈ ਸੁਖਬੀਰ ਬਾਦਲ ਨੀ 13 ਅਕਤੂਬਰ ਨੂੰ ਸੰਮਨ ਜਾਰੀ ਕੀਤੇ ਗਏ ਹਨ। ਸੁਖਬੀਰ ਬਾਦਲ ਸਵੇਰੇ 11 ਵਜੇ ਦੇ ਕਰੀਬ ਸੈਕਟਰ 32 ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਐਸਆਈਟੀ ਨੇ ਇਸੇ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾ ਐਸਆਈਟੀ ਅੱਜ ਸਵੇਰੇ ਕਰੀਬ 11 ਵਜੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਵਿੱਚ ਪਹੁੰਚੀ ਸੀ ਅਤੇ ਐਸਆਈਟੀ ਵੱਲੋਂ ਵੱਡੇ ਬਾਦਲ ਤੋਂ ਕਰੀਬ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਜਾਂਚ ਟੀਮ ਨੇ ਮਾਮਲੇ ਨਾਲ ਜੁੜੇ ਕਈ ਸਵਾਲ ਪੁੱਛੇ।