ਸਿਮਰਨਜੀਤ ਸਿੰਘ ਮਾਨ ਦਾ ਅਰਸ਼ਦੀਪ ਸਿੰਘ ਨਾਲ ਸੰਬੰਧਤ ਬਿਆਨ ਆਇਆ ਸਾਹਮਣੇ

ਭਾਰਤੀ ਕ੍ਰਿਕਟ ਟੀਮ ਵਿੱਚ ਹੁਣੇ-ਹੁਣੇ ਸ਼ਾਮਲ ਕੀਤੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਕ੍ਰਿਕਟ ਮੈਚ ਦੌਰਾਨ ਕੈਚ ਛੁੱਟ ਜਾਣ ‘ਤੇ ਸੋਸ਼ਲ ਮੀਡੀਆ ਉੱਤੇ ਭੱਦੀ ਸ਼ਬਦਾਵਲੀ ਵਰਤਕੇ ਨਸਲੀ ਵਿਤਕਰੇ ਦਾ ਸ਼ਿਕਾਰ ਕੀਤਾ ਗਿਆ ਹੈ । ਇਸ ਸਬੰਧੀ ਸੰਸਾਰ ਭਰ ਵਿੱਚੋਂ ਵੱਖ- ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸੇ ਤਹਿਤ ਪੰਜਾਬ ਦੇ ਸੰਸਦੀ ਹਲਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਟਵੀਟ ਦੇ ਜ਼ਰੀਏ ਆਪਣਾ ਪ੍ਰਤੀਕਰਮ ਦਿੱਤਾ ਹੈ । ਸ੍ਰ. ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਪ੍ਰਤੀਕਰਮ ਵਾਰੇ ਤੁਸੀਂ ਆਪਣੇ ਵਿਚਾਰ ਕੁਮੈਂਟ ਅਤੇ ਸ਼ੇਅਰ ਕਰਕੇ ਵੀ ਦਿਉ ।

“ਅਰਸ਼ਦੀਪ ਸਿੰਘ ਇੱਕ ਖਿਡਾਰੀ ਹੈ । ਅਜਿਹੇ ਕ੍ਰਿਕਟਰ ਪਾਕਿਸਤਾਨ ਦੇ ਇਸ਼ਾਰੇ ਉੱਤੇ Catch ਨਹੀਂ ਛੱਡਦੇ , ਪ੍ਰੰਤੂ ਸਾਨੂੰ ਇਸ ਗੱਲ ਦਾ ਜਵਾਬ ਦਿਉ ਕਿ ਸੰਨ 1962 ਵਿੱਚ ਨਹਿਰੂ ਨੇ ਲਦਾਖ ਦੇ ਇਲਾਕੇ ਦੇ 39,000 ਵਰਗ ਕਿਲੋਮੀਟਰ ਦਾ ਸਮਰਪਣ ਕਿਉਂ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸੰਨ 2020 ਵਿੱਚ ਚੀਨ ਦੁਆਰਾ ਦੱਬਿਆ 900 ਵਰਗ ਕਿਲੋਮੀਟਰ ਦਾ ਇਲਾਕਾ ਕਿਉਂ ਛੱਡ ਦਿੱਤਾ ? ਕੀ ਭਵਿੱਖ ਇਸ ਤਰਾਂ ਦੀਆਂ ਧੋਖੇਬਾਜ਼ੀਆਂ ਨਾਲ ਪ੍ਰਭਾਵਿਤ ਹੁੰਦਾ ਹੈ , ਜਾਂ ਕੇਵਲ ਇੱਕ Catch ਛੱਡਣ ਨਾਲ ?”

                                                                                                                    ਸਰਦਾਰ ਸਿਮਰਨਜੀਤ ਸਿੰਘ ਮਾਨ , MP