ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਪਲਟੀ, ਤਿੰਨ ਸ਼ਰਧਾਂਲੂਆਂ ਦੀ ਮੌਤ

ਨਵਾਂ ਸ਼ਹਿਰ, 22 ਮਈ : ਪਿੰਡ ਪਰਾਗਪੁਰ (ਬਲਾਚੌਰ) ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੀ ਸੰਗਤ ਦੀ ਭਰੀ ਟਰੈਕਟਰ ਟਰਾਲੀ ਦੇ ਪਲਟ ਜਾਣ ਦੇ ਕਾਰਨ ਤਿੰਨ ਸ਼ਰਧਾਂਲੂਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ‘ਚ 35 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿੰਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਮਹਿੰਦਰ ਕੌਰ (50), ਸੁਖਪ੍ਰੀਤ ਕੌਰ (17), ਭੁਪਿੰਦਰ ਕੌਰ (21) ਵਾਸੀ ਪਿੰਡ ਪਰਾਗਪੁਰ (ਤਹਿਸੀਲ ਬਲਾਚੌਰ) ਵਜੋਂ ਹੋਈ ਹੈ।