ਪੰਜਾਬ ਕੋਲ ਪਾਣੀ ਨਹੀਂ ਹੈ, ਐੱਸ.ਵਾਈ. ਐੱਲ ਨਹੀਂ ਬਣਾਵਾਂਗੇ : ਭਗਵੰਤ ਮਾਨ

ਚੰਡੀਗੜ੍ਹ : ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਦੇ ਵਿਵਾਦ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੈਠਕ ਖ਼ਤਮ ਹੋ ਗਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅੱਜ ਦੀ ਤਾਰੀਖ਼ 'ਚ ਹੀ ਕਹਿਣ ਨੂੰ ਪੰਜ ਆਬ ਹੈ ਪਰ ਪੰਜਾਬ ਕੋਲ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐੱਸ.ਵਾਈ. ਐੱਲ ਨਹੀਂ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਣੀ ਨਹੀਂ ਹੈ ਤਾਂ ਨਹਿਰ ਕਿਉਂ ? ਅਸੀਂ ਕਿਹਾ ਕਿ ਹਰਿਆਣਾ ਨੂੰ ਪਾਣੀ ਦੀ ਘਾਟ ਹੈ ਤਾਂ ਪੰਜਾਬ ਹਰਿਆਣਾ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਚਲੇ ਜਾਂਦੇ ਹਾਂ, ਅਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਹਾਂ ਕਿ ਹਰਿਆਣਾ ਨੂੰ ਪਾਣੀ ਪਾਣੀ ਕਿਸੇ ਹੋਰ ਪਾਸੇ ਤੋਂ ਦੇ ਦਿੰਦੇ ਹਾਂ। ਅੱਜ ਸਾਡੇ ਦਰਿਆ ਨਦੀਆਂ ਨਿਵਾਣ ਗਏ ਹਨ। ਜਦੋਂ ਸਮਝੌਤਾ ਹੋਇਆ ਸੀ ਉਸ ਸਮੇਂ ਪਾਣੀ 18.36 ਹੁਣ 12. 636 ਫੀਸਦੀ ਹੈ। 27 ਫੀਸਦੀ ਪੰਜਾਬ ਨਦੀਆਂ ਅਤੇ ਨਹਿਰਾਂ ਦਾ ਪਾਣੀ ਵਰਤੋ ਕਰਦਾ ਹੈ ਬਾਕੀ 73 ਫੀਸਦੀ ਪਾਣੀ ਧਰਤੀ ਹੇਠਲਾ ਵਰਤੋ ਕਰਦਾ ਹੈ। ਅਸੀਂ ਨਹਿਰ ਨਹੀਂ ਬਣਾ ਸਕਦੇ, ਪ੍ਰਧਾਨ ਮੰਤਰੀ ਕੋਲ ਜਾਣ ਦੀ ਗੱਲ ਕੀਤੀ ਅਤੇ ਅਸੀਂ ਤਾਂ ਰਾਜਸਥਾਨ ਨੂੰ ਵੀ ਪੂਰਾ ਪਾਣੀ ਦੇ ਰਹੇ ਹਾਂ। ਪਾਣੀ ਇਸ ਸਮੇਂ ਪੰਜਾਬ ਲਈ ਬਹੁਤ ਵੱਡੀ ਸਮੱਸਿਆ ਹੈ, ਪੰਜਾਬ ਕੋਲ ਪਾਣੀ ਨਹੀਂ ਹੈ, SYL ਨਹਿਰ ਦੀ ਉਸਾਰੀ ਦਾ ਸੋਚਾਂਗੇ ਵੀ ਨਹੀਂ।